ਵੰਦਨਾ ਬਣੀ ਜੱਜ, ਕਿਸੇ ਦਿਨ ਧੀ ਜੰਮਣ ‘ਤੇ ਸਹੁਰਿਆਂ ਨੇ ਕੱਢ ਦਿੱਤਾ ਸੀ ਘਰੋਂ ਬਾਹਰ

TeamGlobalPunjab
2 Min Read

ਪਟਨਾ : ਉਂਝ ਭਾਵੇਂ ਹਰ ਦਿਨ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਅਰੇ ਲਗਾਏ ਜਾਂਦੇ ਹਨ ਪਰ ਇਨ੍ਹਾਂ ਨਾਅਰਿਆਂ ਦੇ ਬਾਵਜੂਦ ਵੀ ਸਮਾਜ ਵਿੱਚ ਨੂੰਹ-ਬੇਟੀਆਂ ਦਾ  ਤੰਗ ਪ੍ਰੇਸ਼ਾਨ ਕੀਤਾ ਜਾਣਾ ਰੁਕ ਨਹੀਂ ਰਿਹਾ। ਇਸੇ ਸਿਲਸਿਲੇ ‘ਚ ਕਈ ਵਾਰ ਆਪਣੇ ‘ਤੇ ਆਈਆਂ ਪ੍ਰੇਸ਼ਾਨੀਆਂ ਨੂੰ ਸਹਾਰਦਿਆਂ ਹੋਇਆ ਬਹੁਤ ਸਾਰੀਆਂ ਧੀਆਂ ਆਪਣੀ ਮਿਹਨਤ ਦੇ ਜ਼ੋਰ ‘ਤੇ ਅਜਿਹਾ ਰੁਤਬਾ ਹਾਸਲ ਕਰ ਲੈਂਦੀਆਂ ਹਨ ਕਿ ਉਨ੍ਹਾਂ ਨੂੰ ਨਫ਼ਰਤ ਕਰਨ ਵਾਲੇ ਸਮਾਜ ਦੇ ਮੂੰਹ ਬੰਦ ਹੋ ਜਾਂਦੇ ਹਨ। ਇਸ ਦੀ ਤਾਜਾ ਮਿਸਾਲ ਬਿਹਾਰ ‘ਚ ਸਾਹਮਣੇ ਆਈ ਹੈ ਜਿੱਥੇ ਇਕ ਨੂੰਹ ਅਤੇ ਇਕ ਧੀ ਦੀ ਮਾਂ ਨੇ ਆਪਣੀਆਂ ਔਕੜਾਂ ਨੂੰ ਸਹਾਰਦਿਆਂ ਆਪਣੇ ਵਿਰੋਧੀਆਂ ਦੇ ਮੂੰਹ ਹਮੇਸ਼ਾ ਲਈ ਬੰਦ ਕਰ ਦਿੱਤੇ ਹਨ। ਜਾਣਕਾਰੀ ਮੁਤਾਬਿਕ ਪਟਨਾ ਦੇ ਛੱਜੂਬਾਗ ਦੀ ਰਹਿਣ ਵਾਲੀ 34 ਸਾਲਾ ਵੰਦਨਾ ਮਧੁਕਰ ਨੂੰ ਉਸ ਦੇ ਸਹੁਰਾ ਪਰਿਵਾਰ ਵੱਲੋਂ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਜਦੋਂ ਉਸ ਨੇ ਇੱਕ ਕੁੜੀ ਨੂੰ ਜਨਮ ਦਿੱਤਾ ਤਾਂ ਵੰਦਨਾ ਨੂੰ ਉਨ੍ਹਾਂ ਨੇ ਘਰੋਂ ਕੱਢ ਦਿੱਤਾ।

ਇਸ ਤੋਂ ਬਾਅਦ ਵੀ ਵੰਦਨਾ ਨੇ ਹਾਰ ਨਹੀਂ ਮੰਨੀ ਅਤੇ ਉਸ ਨੇ ਆਪਣੇ ਪੇਕੇ ਘਰ ਰਹਿ ਕੇ ਆਪਣੀ ਧੀ ਦੀ ਪਰਵਰਿਸ਼ ਕੀਤੀ। ਵੰਦਨਾ ਨੇ ਨੌਕਰੀ ਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਰਾਜ ਦੀ ਨਿਆਇਕ  ਇਮਤਿਹਾਨ ਪਾਸ ਕਰਕੇ ਜੱਜ ਬਣ ਗਈ।

ਵੰਦਨਾ ਦਾ ਵਿਆਹ ਸਾਲ 2015 ਵਿੱਚ ਹੋਇਆ ਸੀ ਅਤੇ ਰਿਪੋਰਟਾਂ ਮੁਤਾਬਿਕ ਵਿਆਹ ਦੇ ਇਕ ਸਾਲ ਬਾਅਦ ਜਦੋਂ ਵੰਦਨਾ ਨੇ ਮਈ 2016 ਵਿਚ ਇਕ ਧੀ ਨੂੰ ਜਨਮ ਦਿੱਤਾ, ਤਾਂ ਸਹੁਰੇ ਘਰ ਵਾਲਿਆਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਘਰੋਂ ਕੱਢ ਦਿੱਤਾ।

ਇਸ ਤੋਂ ਬਾਅਦ ਵੰਦਨਾ ਨੇ ਕਾਨੂੰਨ (ਬੀਏਐਲਬੀ) ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਿਹਾਰ ਦੀ ਨਿਆਂਇਕ ਪ੍ਰੀਖਿਆ ਪਾਸ ਕੀਤੀ। ਵੰਦਨਾ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਕਿਸ਼ੋਰੀ ਪ੍ਰਸਾਦ ਅਤੇ ਮਾਂ ਉਮਾ ਪ੍ਰਸਾਦ ਨੂੰ ਦਿੰਦੀ ਹੈ।

- Advertisement -

Share this Article
Leave a comment