ਸਾਬਕਾ ਰਾਸ਼ਟਰਪਤੀ ਟਰੰਪ ਖਿਲਾਫ ਯੂਐਸ ਕੈਪਿਟਲ ਪੁਲਿਸ ਅਧਿਕਾਰੀਆਂ ਨੇ ਦਰਜ ਕਰਵਾਇਆ ਮੁਕੱਦਮਾ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਯੂਐਸ ਕੈਪਿਟਲ ਪੁਲਿਸ ਅਧਿਕਾਰੀਆਂ ਨੇ ਮੁਕੱਦਮਾ ਦਰਜ ਕਰਵਾਇਆ ਹੈ। ਪੁਲਿਸ ਅਧਿਕਾਰੀਆਂ ਨੇ ਇਹ ਮੁਕੱਦਮਾ ਇਸ ਸਾਲ 6 ਜਨਵਰੀ ਨੂੰ ਕਾਂਗਰਸ ‘ਤੇ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਦਰਜ ਕਰਵਾਇਆ ਹੈ। ਪੁਲਿਸ ਅਧਿਕਾਰੀਆਂ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਲੋਕਾਂ ਨੂੰ ਹਿੰਸਾ ਲਈ ਪ੍ਰੇਰਿਤ ਕੀਤਾ ਸੀ।

ਨਿਊਜ ਏਜੰਸੀ ਮੁਤਾਬਕ ਪੁਲਿਸ ਅਧਿਕਾਰੀਆਂ ਨੇ ਵਾਸ਼ਿੰਗਟਨ ਡੀਸੀ ਦੀ ਸਮੂਹ ਅਦਾਲਤ ਵਿੱਚ ਮੁਕੱਦਮਾ ਦਰਜ ਕਰਦੇ ਹੋਏ ਦੋਸ਼ ਲਗਾਏ ਕਿ ਹਮਲਾ ਡੋਨਲਡ ਟਰੰਪ ਦੀ ਬਿਆਨਬਾਜ਼ੀ ਤੋਂ ਪ੍ਰੇਰਿਤ ਸੀ ਤੇ ਟਰੰਪ ਨੂੰ ਇਸ ਹਿੰਸਾ ਦਾ ਅੰਦਾਜ਼ਾ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਇਸ ਨੂੰ ਰੋਕਣ ਦੀ ਬਿਜਾਏ ਸਰਗਰਮ ਰੂਪ ਨਾਲ ਉਤਸ਼ਾਹਿਤ ਕੀਤਾ। ਦੱਸ ਦਈਏ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਜੋਅ ਬਾਇਡਨ ਨੂੰ ਮਿਲੀ ਜਿੱਤ ਤੋਂ ਬਾਅਦ ਇਹ ਹਿੰਸਾ ਹੋਈ ਸੀ।

ਪੁਲਿਸ ਅਧਿਕਾਰੀਆਂ ਨੇ ਦਰਜ ਮੁਕੱਦਮੇ ਵਿੱਚ ਦੋਸ਼ ਲਗਾਏ ਹਨ ਕਿ ਟਰੰਪ ਨੇ ਚਰਮਪੰਥੀਆਂ ਦੇ ਨਾਲ ਮਿਲ ਕੇ ਸਾਜਿਸ਼ ਰਚੀ ਸੀ। ਇਸ ਦੇ ਨਾਲ ਹੀ ਟਰੰਪ ਨੇ ਚੋਣ ਨਤੀਜਿਆਂ ਨੂੰ ਲੈ ਕੇ ਲੋਕਾਂ ਨੂੰ ਭੜਕਾਇਆ। ਦੱਸਣਯੋਗ ਹੈ ਕਿ ਹਿੰਸਾ ਵਾਲੇ ਦਿਨ ਚਾਰ ਲੋਕਾਂ ਦੀ ਮੌਤ ਹੋਈ ਸੀ ਜਿਸ ਵਿੱਚ ਇੱਕ ਨੂੰ ਪੁਲਿਸ ਨੇ ਗੋਲੀ ਮਾਰੀ ਸੀ। ਅਗਲੇ ਦਿਨ ਪ੍ਰਦਰਸ਼ਨਕਾਰੀਆਂ ਦੇ ਹਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਚਾਰ ਹੋਰ ਪੁਲਿਸ ਕਰਮੀਆਂ ਦੀ ਜਾਨ ਚੱਲੀ ਗਈ ਸੀ ਅਤੇ 100 ਤੋਂ ਜ਼ਿਆਦਾ ਪੁਲਿਸ ਕਰਮੀ ਜ਼ਖਮੀ ਹੋ ਗਏ ਸਨ ।

Share this Article
Leave a comment