ਅਮਰੀਕਾ ‘ਚ ਸਿੱਖ ਨੌਜਵਾਨ ‘ਤੇ ਹੋਇਆ ਨਸਲੀ ਹਮਲਾ

TeamGlobalPunjab
1 Min Read

ਨਿਊਯਾਰਕ: ਅਮਰੀਕਾ ‘ਚ ਸਿੱਖ ਨੌਜਵਾਨ ‘ਤੇ ਨਸਲੀ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਬਰੂਕਲਿਨ ਦੇ ਇੱਕ ਹੋਟਲ ‘ਚ ਅਸ਼ਵੇਤ (ਕਾਲੇ) ਵਿਅਕਤੀ ਨੇ ਸਿੱਖ ਨੌਜਵਾਨ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੇ ਹਮਲੇ ਦੌਰਾਨ ਚੀਕਦਿਆਂ ਕਿਹਾ, ‘ਮੈਂ ਤੈਨੂੰ ਪਸੰਦ ਨਹੀਂ ਕਰਦਾ ਤੇ ਤੇਰੀ ਚਮੜੀ ਦਾ ਰੰਗ ਮੇਰੇ ਵਰਗਾ ਨਹੀਂ ਹੈ।’

ਐਸਟੋਰਿਆ ਦੇ ਰਹਿਣ ਵਾਲੇ 32 ਸਾਲਾ ਸੁਮਿਤ ਆਹਲੂਵਾਲੀਆ ਨੇ ਦੱਸਿਆ ਕਿ 26 ਅਪਰੈਲ ਨੂੰ ਅਸ਼ਵੇਤ ਵਿਅਕਤੀ ਨੇ ਉਸ ’ਤੇੇ ਕੰਮ ਵਾਲੀ ਥਾਂ ’ਤੇ ਹਮਲਾ ਕੀਤਾ ਸੀ। ਆਹਲੂਵਾਲੀਆ ਨੇ ਦੱਸਿਆ ਕਿ, ‘ਹਮਲਾਵਰ ਸਵੇਰੇ 8 ਵਜੇ ਹੋਟਲ ਦੀ ਲਾਬੀ ਕੋਲ ਆਇਆ ਤੇ ਚੀਕਾ ਰਿਹਾ ਸੀ। ਜਦੋਂ ਮੈਂ ਉਸ ਨਾਲ ਗੱਲ ਕਰਨ ਗਿਆ ਤਾਂ ਉਹ ਮੇਰੇ ਵੱਲ ਭੱਜਿਆ ਤੇ ਉਸ ਨੇ ਆਪਣੀ ਜੇਬ ‘ਚ ਹੱਥ ਪਾ ਲਿਆ ਤਾਂ ਮੈਨੂੰ ਲੱਗਿਆ ਉਹ ਪਿਸਤੌਲ ਕੱਢ ਰਿਹਾ ਹੈ।’

ਇਸ ‘ਤੇ ਸੁਮਿਤ ਨੇ ਹਮਲਾਵਰ ਨੂੰ ਕਿਹਾ, ‘ਕੀ ਹੋਇਆ? ਤੂੰ ਮੇਰਾ ਭਰਾ ਹੈ।’ ਜਿਸ ਤੋਂ ਬਾਅਦ ਹਮਲਾਵਰ ਕਿਹਾ ਕਿ, ‘ਨਹੀਂ, ਤੇਰੀ ਤੇ ਮੇਰੀ ਚਮੜੀ ਦਾ ਰੰਗ ਵੱਖਰਾ ਹੈ।’ ਇਸ ਤੋਂ ਬਾਅਦ ਹਮਲਾਵਰ ਨੇ ਸੁਮਿਤ ’ਤੇ ਹਥੌੜੇ ਨਾਲ ਹਮਲਾ ਕਰ ਦਿੱਤਾ।

- Advertisement -

ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉੱਧਰ ਇਸ ਘਟਨਾ ‘ਤੇ ਸਿੱਖ ਭਾਈਚਾਰੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।

Share this Article
Leave a comment