ਅਮਰੀਕਾ: ਬਾਇਡਨ ਪ੍ਰਸ਼ਾਸਨ ਕਰ ਰਿਹੈ ਦੇਸ਼ ‘ਚ ਵੱਡਾ ਆਰਥਿਕ ਪੈਕੇਜ ਲਿਆਉਣ ਦੀ ਤਿਆਰੀ

TeamGlobalPunjab
1 Min Read

 ਵਾਸ਼ਿੰਗਟਨ:- 19 ਖਰਬ ਡਾਲਰ ਦੇ ਕੋਵਿਡ -19 ਰਾਹਤ ਪੈਕੇਜ ਨੂੰ ਲਿਆਉਣ ਤੋਂ ਬਾਅਦ, ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਸੰਸਦ ਮੈਂਬਰ ਦੇਸ਼ ‘ਚ ਸੜਕਾਂ, ਪੁਲਾਂ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤੇਜ਼ ਕਰਨ ਲਈ ਇਕ ਹੋਰ ਵੱਡਾ ਆਰਥਿਕ ਪੈਕੇਜ ਲਿਆਉਣ ਦੀ ਤਿਆਰੀ ਕਰ ਰਹੇ ਹਨ। ਬਾਇਡਨ ਨੂੰ ਪੈਕੇਜ ਸਬੰਧੀ ਰਿਪਬਲੀਕਨ ਸੰਸਦ ਮੈਂਬਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਪੈਕੇਜ ਮਾਰਚ ਤੱਕ ਸਾਹਮਣੇ ਆ ਸਕਦਾ ਹੈ।

 ਦੱਸ ਦਈਏ ਬਾਇਡਨ ਤੇ ਉਨ੍ਹਾਂ ਦੀ ਟੀਮ ਨੇ ਢਾਂਚੇ ਦੇ ਪੈਕੇਜ ਲਈ ਸੰਭਾਵਤ ਬਲੂਪ੍ਰਿੰਟ ਬਣਨ ਲਈ ਅਮਰੀਕੀ ਕਾਂਗਰਸ ਦੀ ਸੰਸਦ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰੇ ਸ਼ੁਰੂ ਕਰ ਦਿੱਤੇ ਹਨ। ਹਾਲ ਹੀ ‘ਚ ਆਏ ਭਾਰੀ ਤੂਫਾਨ ਕਰਕੇ ਟੈਕਸਾਸ ਨੂੰ ਬਿਜਲੀ ਤੇ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪਿਆ ਤੇ ਦੇਸ਼ ਦੇ ਕਈ ਹਿੱਸਿਆਂ ‘ਚ ਸੜਕਾਂ, ਪੁਲਾਂ ਤੇ ਮਕਾਨਾਂ ਦੇ ਨੁਕਸਾਨ ਪਹੁੰਚਿਆ ਸੀ।

ਬਾਇਡਨ ਦੇ ਰਾਸ਼ਟਰੀ ਜਲਵਾਯੂ ਸਲਾਹਕਾਰ ਨੇ ਕਿਹਾ, “ਸਖਤ ਤੂਫਾਨ ਸਾਡੇ ਲਈ ਇਕ ਕਿਸਮ ਦੀ ਚੇਤਾਵਨੀ ਹੈ ਕਿ ਬਿਜਲੀ ਪ੍ਰਣਾਲੀ ਤੇ ਹੋਰ ਬੁਨਿਆਦੀ ਢਾਂਚੇ ਜੋ ਇਸ ਤਰ੍ਹਾਂ ਦੇ ਗੰਭੀਰ ਮੌਸਮ ‘ਚ ਵੀ ਬਣੇ ਰਹਿ ਤੇ ਵਧੇਰੇ ਭਰੋਸੇਮੰਦ ਅਤੇ ਪ੍ਰਭਾਵਸ਼ਾਲੀ ਸਾਬਤ ਹੋਣ।” ਹੋਮਲੈਂਡ ਸਿਕਿਉਰਟੀ ਦੇ ਸਹਿਯੋਗੀ, ਲੀਜ਼ ਸ਼ੇਰਵੁੱਡ-ਰੈਂਡਲ ਨੇ ਕਿਹਾ, “ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸਾਨੂੰ ਇਕ ਬਿਹਤਰ ਯੋਜਨਾ ਦੇ ਨਾਲ ਆਉਣਾ ਪਵੇਗਾ।

Share this Article
Leave a comment