ਬਾਇਡਨ ਨੇ ਮੈਕਸੀਕੋ ਬਾਰੇ ਲਿਆ ਵੱਡਾ ਫੈਸਲਾ; ਟਰੰਪ ਦੇ ਉਲਟਾ ਦਿੱਤੇ ਕਈ ਹੁਕਮ

TeamGlobalPunjab
1 Min Read

ਵਾਸ਼ਿੰਗਟਨ:- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੱਤਾ ਸੰਭਾਲਦਿਆਂ ਹੀ ਕਈ ਨਵੇਂ ਹੁਕਮ ਜਾਰੀ ਕੀਤੇ ਹਨ। ਬਾਇਡਨ ਨੇ ਟਰੰਪ ਦੇ ਜ਼ਿਆਦਾਤਰ ਫ਼ੈਸਲੇ ਬਦਲ ਦਿੱਤੇ ਹਨ। ਬਾਇਡਨ ਵੱਲੋਂ ਬਦਲੇ ਗਏ ਦੋ ਵੱਡੇ ਫ਼ੈਸਲਿਆਂ ’ਚ ਪੈਰਿਸ ਜਲਵਾਯੂ ਸਮਝੌਤੇ ਤੇ ਕੋਰੋਨਾ ਤੋਂ ਪ੍ਰਭਾਵਿਤ ਭਾਈਚਾਰਿਆਂ ਨੂੰ ਆਰਥਿਕ ਮਦਦ ਦੇਣਾ ਹੈ।

ਬਾਇਡਨ ਨੇ ਦਫ਼ਤਰ ’ਚ ਪਹਿਲੇ ਦਿਨ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ’ਤੇ ਕੰਧ ਬਣਾਉਣ ਦਾ ਟ੍ਰੰਪ ਦਾ ਫ਼ੈਸਲਾ ਵਾਪਸ ਲੈ ਲਿਆ। ਇਸ ਦੇ ਨਾਲ ਹੀ ਅਮਰੀਕਾ ਦੋਬਾਰਾ ‘ਵਿਸ਼ਵ ਸਿਹਤ ਸੰਗਠਨ’ ’ਚ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਕਈ ਮੁਸਲਿਮ ਦੇਸ਼ਾਂ ਉੱਤੋਂ ਟ੍ਰੈਵਲ ਬੈਨ ਖ਼ਤਮ ਕਰਨ ਦਾ ਫ਼ੈਸਲਾ ਵੀ ਲਿਆ ਗਿਆ ਹੈ।

ਦੱਸ ਦਈਏ ਕੋਰੋਨਾ ਤੋਂ ਬਚਾਅ ਲਈ ਬਾਇਡਨ ਨੇ ਸਮੁੱਚੇ ਅਮਰੀਕਾ ’ਚ ਮਾਸਕ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੈ। ਬਾਇਡਨ ਨੇ ਕਿਹਾ ਕਿ ਮਾਸਕ ਪਹਿਨਣਾ ‘ਦੇਸ਼ ਪ੍ਰੇਮ’ ਦੀ ਨਿਸ਼ਾਨੀ ਹੈ ਕਿਉਂਕਿ ਇਸ ਨਾਲ ਅਣਗਿਣਤ ਜ਼ਿੰਦਗੀਆਂ ਬਚਦੀਆਂ ਹਨ।

ਜੋਅ ਬਾਇਡੇਨ ਨੇ ਕਿਹਾ ਕਿ ਅਸੀਂ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਜਾ ਰਹੇ ਹਾਂ, ਜੋ ਅਸੀਂ ਹਾਲੇ ਤੱਕ ਨਹੀਂ ਕੀਤਾ। ਇਸ ਦੇ ਨਾਲ ਹੀ ਟ੍ਰਾਂਸਜੈਂਡਰ ਨੂੰ ਫ਼ੌਜੀ ਸੇਵਾ ਲਈ ਅਯੋਗ ਮੰਨਣ ਵਾਲਾ ਬੈਨ ਹਟੇਗਾ। ਗਰਭਪਾਤ ਵਿਰੁੱਧ ਹੋਣ ਵਾਲੇ ਅਪਰਾਧਾਂ ’ਚ ਅਮਰੀਕੀ ਮੁਹਿੰਮ ਦੀ ਫ਼ੰਡਿੰਗ ’ਤੇ ਵੀ ਰੋਕ ਹਟੇਗੀ।

- Advertisement -

ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਦੇ ਕਰਜ਼ਾ ਭੁਗਤਾਨ ’ਤੇ ਰੋਕ ਨੂੰ ਸਤੰਬਰ ਤੱਕ ਵਧਾਇਆ ਜਾਵੇਗਾ।

Share this Article
Leave a comment