ਵਿਸ਼ਵ ਸਿਹਤ ਸੰਗਠਨ ਤੇ ਹੋਰ ਜਨਤਕ ਸਿਹਤ ਏਜੰਸੀਆਂ ਨੂੰ ਹਵਾ ਜ਼ਰੀਏ ਵਾਇਰਸ ਫੈਲਣ ਦੇ ਅਧਿਐਨ ਮੰਨਣ ਦੀ ਅਪੀਲ

TeamGlobalPunjab
1 Min Read

ਵਰਲਡ ਡੈਸਕ :- ਪ੍ਰਸਿੱਧ ਮੈਡੀਕਲ ਪੱਤ੍ਰਕਾ ਲੈਂਸੇਟ ’ਚ ਬੀਤੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ  ਕਿ ਸਾਰਸ-ਸੀਓਵੀ-2 ਵਾਇਰਸ ਹਵਾ ਜ਼ਰੀਏ ਵੀ ਫੈਲਦਾ ਹੈ। ਸਾਰਸ-ਸੀਓਵੀ-2 ਵਾਇਰਸ ਤੋਂ ਹੀ ਕੋਰੋਨਾ ਇਨਫੈਕਸ਼ਨ ਹੁੰਦਾ ਹੈ। ਬਰਤਾਨੀਆ, ਅਮਰੀਕਾ ਤੇ ਕੈਨੇਡਾ ਦੇ ਛੇ ਮਾਹਿਰਾਂ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਜਨਤਕ ਸਿਹਤ ਵਿਵਸਥਾ ਇਸ ਵਾਇਰਸ ਦਾ ਇਲਾਜ ਕਰਨ ਵਿਚ ਅਸਫਲ ਸਾਬਤ ਹੋ ਰਹੀ ਹੈ।

ਦੱਸ ਦਈਏ ਜਿਨ੍ਹਾਂ ਮਾਹਿਰਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ, ਉਨ੍ਹਾਂ ‘ਚ ਕੋਆਪ੍ਰੇਟਿਵ ਇੰਸਟੀਚਿਊਟ ਫਾਰ ਰਿਸਰਚ ਇਨ ਇਨਵਾਇਰਨਮੈਂਟਲ ਸਾਇੰਸ ਅਤੇ ਕੋਲੋਰਾਡੋ ਬਾਊਲਡਰ ਯੂਨੀਵਰਸਿਟੀ ਦੇ ਰਸਾਇਣ ਸ਼ਾਸਤਰੀ ਜੋਸ ਲੁਇਸ ਜਿਮੇਨੇਜ ਵੀ ਸ਼ਾਮਲ ਹਨ। ਲੁਇਸ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਤੇ ਹੋਰ ਜਨਤਕ ਸਿਹਤ ਏਜੰਸੀਆਂ ਨੂੰ ਸਾਡੀ ਵਿਆਖਿਆ ਛੇਤੀ ਮੰਨ ਲੈਣੀ ਚਾਹੀਦੀ ਹੈ ਤਾਂ ਕਿ ਹਵਾ ਜ਼ਰੀਏ ਵਾਇਰਸ ਦੇ ਪਸਾਰ ਨੂੰ ਘੱਟ ਕੀਤਾ ਜਾ ਸਕੇ।

ਇਸਤੋਂ ਇਲਾਵਾ ਖੋਜੀਆਂ ਦਾ ਕਹਿਣਾ ਹੈ ਕਿ ਹੱਥ ਧੋਣ ਤੇ ਸਤ੍ਹਾ ਨੂੰ ਸਾਫ਼ ਰੱਖਣ ਵਰਗੇ ਉਪਾਅ ਹਾਲਾਂਕਿ ਘੱਟ ਮਹੱਤਵਪੂਰਨ ਨਹੀਂ ਹਨ, ਪਰ ਹਵਾ ਜ਼ਰੀਏ ਇਨਫੈਕਸ਼ਨ ਦੇ ਸਿਧਾਂਤ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ।

Share this Article
Leave a comment