ਤਾਇਪੇ: ਤਾਈਵਾਨ ਦੀ ਪਹਾੜੀ ਰੇਂਜ ਦੇ ਵਿੱਚ ਸੁੰਨਸਾਨ ਸੜਕ ‘ਤੇ ਇੱਕ ਜੋੜਾ ਸਰੀਰਕ ਸਬੰਧ ਬਣਾ ਰਿਹਾ ਸੀ। ਜੋੜੇ ਨੇ ਸ਼ਾਇਦ ਇਹੀ ਸੋਚਿਆ ਹੋਵੇਗਾ ਕਿ ਇਹ ਨਿੱਜੀ ਪਲ ਉਨ੍ਹਾਂ ਦੇ ਵਿੱਚ ਸੀਕਰੇਟ ਹੀ ਰਹਿਣਗੇ, ਪਰ ਉਸ ਦੌਰਾਨ ਦੀ ਇੱਕ ਤਸਵੀਰ ਅਜਿਹੀ ਵਾਇਰਲ ਹੋਈ ਕਿ ਗੂਗਲ ਨੂੰ ਉਸ ਨੂੰ ਹਟਾਉਣਾ ਪਿਆ।
ਦਰਅਸਲ, ਤਾਇਵਾਨ ‘ਚ ਗੂਗਲ ਸਟਰੀਟ ਵਿਊ ਕੈਮਰੇ ਨਾਲ ਸੜਕ ਦੇ ਕੰਡੇ ਇੱਕ ਨਗਨ ਜੋੜੇ ਨੂੰ ਆਪਤੀਜਨਕ ਹਾਲਤ ‘ਚ ਵੇਖਿਆ ਗਿਆ । ਸਟਰੀਟ ਵਿਊ ਕੈਮਰੇ ਨਾਲ ਖਿੱਚੀ ਗਈ ਇਹ ਫੋਟੋ ਵਿੱਚ ਪਾਇਆ ਗਿਆ ਕਿ ਇੱਕ ਵਿਅਕਤੀ ਤੇ ਮਹਿਲਾ ਸੜਕ ਦੇ ਕਿਨਾਰੇ ਆਪਣੀ ਕਾਰ ਨੇੜੇ ਸਰੀਰਕ ਸਬੰਧ ਬਣਾ ਰਹੇ ਸਨ।
ਇਸ ਤਸਵੀਰ ‘ਤੇ ਵਿਵਾਦ ਇਸ ਕਾਰਨ ਵੀ ਹੋਇਆ ਕਿਉਂਕਿ 2018 ਵਿੱਚ ਗੂਗਲ ਨੇ ਨਿਊਡਿਟੀ ‘ਤੇ ਨਕੇਲ ਕਸਣ ਦਾ ਦਾਅਵਾ ਕਰਦੇ ਹੋਏ ਆਪਣੇ ਸਿਸਟਮ ‘ਚ ਬਦਲਾਅ ਕਰਨ ਦੀ ਗੱਲ ਕਹੀ ਸੀ। ਅਸਲ ‘ਚ ਸਟਰੀਟ ਵਿਊ ‘ਤੇ ਸਾਹਮਣੇ ਤੋਂ ਦੇਖਣ ‘ਤੇ ਇੱਕ ਗੱਡੀ ਖੜੀ ਦਿਖਾਈ ਦਿੰਦੀ ਹੈ, ਪਰ ਜਦੋਂ ਉਸਦਾ 360 ਡਿਗਰੀ ਫੀਚਰ ਯੂਜ਼ ਕੀਤਾ ਗਿਆ ਤਾਂ ਬੋਨਟ ‘ਤੇ ਜੋੜਾ ਦਿਖਾਈ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਫੀਚਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ।
ਵੈਬਸਾਈਟ ਡੇਲੀ ਮੇਲ ਯੂਕੇ ਦੀ ਰਿਪੋਰਟ ਦੇ ਮੁਤਾਬਕ ਤਾਇਵਾਨ ਦੀ ਇਸ ਤਸਵੀਰ ਨੂੰ ਸਭ ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਵੇਖਿਆ ਗਿਆ ਸੀ। ਇਸ ਤਰ੍ਹਾਂ ਦੀ ਤਸਵੀਰ ਦੇਖਣ ਵਾਲੇ ਯੂਜ਼ਰ ਨੇ ਦੱਸਿਆ, ‘ਮੈਂ ਇਹ ਦੇਖਣ ਲਈ ਗੂਗਲ ‘ਤੇ ਇੱਕ ਨਜ਼ਰ ਪਾਈ ਕਿ, ਕੀ ਮੈਂ ਕੁੱਝ ਜਾਨਵਰਾਂ ਨੂੰ ਖੋਜ ਸਕਦਾ ਹਾਂ। ਪਰ ਅਚਾਨਕ ਮੈਨੂੰ ਹੈਰਾਨ ਕਰਨ ਵਾਲਾ ਸੀਨ ਦਿਖਾਈ ਦਿੱਤਾ। ਉਨ੍ਹਾਂ ਨੇ ਕਿਹਾ, ‘ਗੂਗਲ ਮੈਪ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੈ।
ਗੂਗਲ ਨੇ ਬਾਅਦ ਵਿੱਚ ਹਟਾਈ ਤਸਵੀਰ
ਘਟਨਾ ਨਾਲ ਸਬੰਧਤ ਇਸ ਟਵੀਟ ਨੂੰ ਹਜ਼ਾਰਾਂ ਲੋਕਾਂ ਵਿੱਚ ਸਾਂਝਾ ਕੀਤਾ ਜਾ ਚੁੱਕਿਆ ਹੈ। ਜਦਕਿ ਨੀਤੀਆਂ ਦੀ ਉਲੰਘਣਾ ਹੋਣ ‘ਤੇ ਇਸ ਤਸਵੀਰ ਨੂੰ ਹਟਾ ਦਿੱਤਾ ਗਿਆ ਹੈ। ਰਿਪੋਰਟ ਵਿੱਚ ਗੂਗਲ ਦੇ ਬੁਲਾਰੇ ਵਲੋਂ ਦੱਸਿਆ ਗਿਆ ਹੈ ਕਿ ਅਸ਼ਲੀਲ ਕੰਟੈਂਟ ਬੈਨ ਹੈ ਇਸ ਲਈ ਇਹ ਘਟਨਾ ਧਿਆਨ ‘ਚ ਆਉਂਦੇ ਹੀ ਇਸ ਨੂੰ ਹਟਾ ਦਿੱਤਾ ਗਿਆ।