ਯੂਪੀ ‘ਚ ਟਿਊਸ਼ਨ ਪੜ੍ਹ ਕੇ ਘਰ ਆ ਰਹੀ ਵਿਦਿਆਰਥਣ ਨਾਲ ਗੈਂਗਰੇਪ

TeamGlobalPunjab
1 Min Read

ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ‘ਚ ਥਾਣਾ ਸਰਧਨਾ ਅਧੀਨ ਪੈਂਦੇ ਇਕ ਪਿੰਡ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ ਚਾਰ ਨੌਜਵਾਨਾਂ ਵੱਲੋਂ ਕਥਿਤ ਤੌਰ ‘ਤੇ ਅਗਵਾ ਕਰਕੇ ਬਲਾਤਕਾਰ ਕੀਤਾ ਗਿਆ। ਪੀਡ਼ਤ ਲਡ਼ਕੀ ਟਿਊਸ਼ਨ ਤੋਂ ਵਾਪਸ ਘਰ ਨੂੰ ਆ ਰਹੀ ਸੀ। ਤਾਂ ਰਸਤੇ ਵਿਚ ਪਿੰਡ ਦੇ ਹੀ ਚਾਰ ਬਦਮਾਸ਼ਾਂ ਨੇ ਉਸ ਨੂੰ ਅਗਵਾ ਕਰਕੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਸਹਿਮੀ ਹੋਈ ਵਿਦਿਆਰਥਣ ਨੇ ਘਰ ਪਹੁੰਚ ਕੇ ਜ਼ਹਿਰੀਲੀ ਚੀਜ਼ ਖਾ ਲਈ। ਜਿਸ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ। ਲੜਕੀ ਨੂੰ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ।

ਐੱਸਪੀ ਦਿਹਾਤੀ ਕੇਸ਼ਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਟਨਾ ਵੀਰਵਾਰ ਨੂੰ ਵਾਪਰੀ ਸੀ। ਇਸ ਵਾਰਦਾਤ ਨੂੰ ਅੰਜਾਮ ਚਾਰ ਨੌਜਵਾਨਾਂ ਵੱਲੋਂ ਦਿੱਤਾ ਗਿਆ। ਲੜਕੀ ਨੇ ਘਰ ਪਹੁੰਚ ਕੇ ਇਕ ਸੁਸਾਈਡ ਨੋਟ ਵੀ ਲਿਖਿਆ ਸੀ, ਜੋ ਪੁਲੀਸ ਨੂੰ ਬਰਾਮਦ ਹੋਇਆ ਹੈ। ਲੜਕੀ ਨੇ ਆਪਣੇ ਇਸ ਨੋਟ ਵਿੱਚ ਲਖਨ ਪੁੱਤਰ ਸੰਜੇ ਵਿਕਾਸ ਪੁੱਤਰ ਬਲਵੰਤ ਦਾ ਜ਼ਿਕਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਸੁਸਾਈਡ ਨੋਟ ਦੇ ਆਧਾਰ ‘ਤੇ ਹੀ ਉਨ੍ਹਾਂ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਦੋ ਹੋਰ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।

Share this Article
Leave a comment