ਪੰਜਾਬ ਤੋਂ ਬਾਅਦ ਮਿਸ਼ਨ ਯੂਪੀ ‘ਤੇ ਅਰਵਿੰਦ ਕੇਜਰੀਵਾਲ, CM ਯੋਗੀ ਦੇ ਗੜ੍ਹ ਗੋਰਖਪੁਰ ‘ਚ ਵੀ ਦੇਣਗੇ ਚੁਣੌਤੀ

TeamGlobalPunjab
2 Min Read

ਲਖਨਊ- ਪੰਜਾਬ, ਗੋਆ ਅਤੇ ਉਤਰਾਖੰਡ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ‘ਚ ਰੁੱਝੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਮਿਸ਼ਨ ਯੂ.ਪੀ. ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ ਅਗਲੇ ਚਾਰ ਦਿਨਾਂ ਤੱਕ ਯੂਪੀ ਵਿੱਚ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ ਅਤੇ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਉਹ ਗੋਰਖਪੁਰ ‘ਚ ਸੀਐੱਮ ਯੋਗੀ ਆਦਿੱਤਿਆਨਾਥ ਦੇ ਖਿਲਾਫ ਪ੍ਰਚਾਰ ਕਰਨ ਜਾ ਰਹੇ ਹਨ। ਇਹ ਜਾਣਕਾਰੀ ਪਾਰਟੀ ਦੇ ਸੂਬਾਈ ਅਧਿਕਾਰੀਆਂ ਨੇ ਦਿੱਤੀ ਹੈ।

ਆਮ ਆਦਮੀ ਪਾਰਟੀ ਦੇ ਬੁਲਾਰੇ ਵੈਭਵ ਮਹੇਸ਼ਵਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਰਾਜਧਾਨੀ ਲਖਨਊ ਦੇ ਕੈਸਰਬਾਗ ‘ਚ ਇੱਕ ਜਨ ਸਭਾ ਨੂੰ ਸੰਬੋਧਨ ਕਰ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਮਹੇਸ਼ਵਰੀ ਨੇ ਕਿਹਾ, “ਕੇਜਰੀਵਾਲ ਬਾਰਾਬੰਕੀ, ਪ੍ਰਯਾਗਰਾਜ ਅਤੇ ਗੋਰਖਪੁਰ ਵੀ ਜਾਣਗੇ ਅਤੇ ਕਈ ਚੋਣ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।”

ਕੇਜਰੀਵਾਲ ਦੇ ਨਾਲ-ਨਾਲ ਪਾਰਟੀ ‘ਚ ਉੱਤਰ ਪ੍ਰਦੇਸ਼ ਪ੍ਰਭਾਵੀ ਅਤੇ ਸੰਜੇ ਸਿੰਘ ਅਤੇ ਦਿੱਲੀ ਤੋਂ 3-4 ਵਿਧਾਇਕ ਵੀ ਹੋਣਗੇ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਗੋਰਖਪੁਰ (ਸਦਰ) ਸੀਟ ਤੋਂ ਚੋਣ ਲੜ ਰਹੇ ਹਨ।

ਅਰਵਿੰਦ ਕੇਜਰੀਵਾਲ ਅੱਜ ਸਵੇਰੇ ਕਰੀਬ 11 ਵਜੇ ਲਖਨਊ ਪਹੁੰਚੇ। ਇੱਥੋਂ ਦੇ ਅਮੌਸੀ ਹਵਾਈ ਅੱਡੇ ’ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਕੇਜਰੀਵਾਲ ਦਾ ਢੋਲ ਦੇ ਨਾਲ ਸਵਾਗਤ ਕੀਤਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment