ਟੈਕਸਸ ‘ਚ 50 ਸਾਲਾ ਵਿਅਕਤੀ ਦੀ ਓਮੀਕਰੌਨ ਕਾਰਨ ਮੌਤ

TeamGlobalPunjab
1 Min Read

ਟੈਕਸਸ: ਅਮਰੀਕਾ ਦੇ ਟੈਕਸਸ ‘ਚ ਓਮੀਕਰੌਨ ਦੇ ਕਾਰਨ ਇੱਕ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ 50 ਸਾਲਾ ਵਿਅਕਤੀ ਨੇ ਵੈਕਸੀਨ ਦੀ ਖੁਰਾਕ ਨਹੀਂ ਲਈ ਸੀ ਤੇ ਉਸ ਦੀ ਮੌਤ ਓਮੀਕਰੌਨ ਵੈਰੀਐਂਟ ਕਾਰਨ ਹੋਈ ਹੈ। ਇਹ ਜਾਣਕਾਰੀ ਕਾਊਂਟੀ ਜੱਜ ਲਿਨਾ ਹਿਡਾਲਗੋ ਨੇ ਟਵੀਟ ਜ਼ਰੀਏ ਦਿੱਤੀ। ਕਾਊਂਟੀ ਵਿਚ ਹੀ ਹਿਊਸਟਨ ਹੈ ਜਿੱਥੇ 6 ਦਸੰਬਰ ਨੂੰ ਓਮੀਕਰੌਨ ਦਾ ਪਹਿਲ ਮਾਮਲਾ ਆਇਆ ਸੀ।

ਅਮਰੀਕਾ ਦੇ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਅਨੁਸਾਰ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਕੁੱਲ ਮਾਮਲਿਆਂ ਦਾ 73 ਫੀਸਦੀ ਹਿੱਸਾ ਓਮੀਕਰੌਨ ਵੈਰੀਐਂਟ ਦਾ ਹੈ। ਕ੍ਰਿਸਮਸ ਅਤੇ ਨਵੇਂ ਸਾਲ ਤੋਂ ਬਾਅਦ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਜ਼ਿਆਦਾ ਵਾਧੇ ਨੂੰ ਲੈ ਕੇ ਸੰਭਾਵਨਾ ਜਤਾਈ ਜਾ ਰਹੀ ਹੈ।

ਵਾਈਟ ਹਾਊਸ ਸਟਾਫ਼ ਦੇ ਕੋਰੋਨਾ ਪੀੜਤ ਹੋਣ ਦੀ ਜਾਣਕਰੀ ਮਿਲਣ ਤੋਂ ਬਾਅਦ ਰਾਸ਼ਟਰਪਤੀ ਬਾਇਡਨ ਨੇ ਆਪਣਾ ਕੋਵਿਡ 19 ਟੈਸਟ ਕਰਾਇਆ ਸੀ। ਜਿਸ ਦਾ ਨਤੀਜਾ ਨੈਗਟਿਵ ਆਇਆ ਹੈ। ਅਸਲ ‘ਚ ਉਸ ਸਟਾਫ਼ ਦੇ ਨਾਲ ਰਾਸ਼ਟਰਪਤੀ ਬਾਇਡਨ ਕਰੀਬ ਅੱਧੇ ਘੰਟੇ ਰਹੇ ਸੀ। ਇਹ ਜਾਣਕਾਰੀ ਵ੍ਹਾਈਟ ਹਾਊਸ ਵਲੋਂ ਦਿੱਤੀ ਗਈ।

Share this Article
Leave a comment