ਅਮਰੀਕਾ: ਪੈਂਟਾਗਨ ਦਾ ਪਹਿਲਾ ਬਲੈਕ ਬਣਿਆ ਮੁਖੀ; ਸੈਨੇਟ ਨੇ ਲਾਈ ਮੋਹਰ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ‘ਚ ਬਾਇਡਨ ਪ੍ਰਸ਼ਾਸਨ ‘ਚ ਨਵਾਂ ਰੱਖਿਆ ਮੰਤਰੀ ਸਾਬਕਾ ਆਰਮੀ ਜਨਰਲ ਲੌਇਡ ਆਸਟਿਨ ਹੋਣਗੇ। ਯੂਐਸ ਸੈਨੇਟ ਨੇ ਬੀਤੇ ਸ਼ੁੱਕਰਵਾਰ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਹ ਪਹਿਲਾ ਬਲੈਕ ਹੈ ਜਿਸ ਨੂੰ ਅਮਰੀਕੀ ਇਤਿਹਾਸ ‘ਚ ਇਹ ਮਹੱਤਵਪੂਰਣ ਅਹੁਦਾ ਸੌਂਪਿਆ ਗਿਆ ਹੈ।

ਆਸਟਿਨ 41 ਸਾਲਾਂ ਦੇ ਆਪਣੇ ਕਰੀਅਰ ‘ਚ ਵੱਡੇ ਅਹੁਦਿਆਂ ‘ਤੇ ਰਹੇ ਤੇ ਨਸਲਵਾਦੀ ਰੁਕਾਵਟਾਂ ਨੂੰ ਪਾਰ ਕਰਦਿਆਂ ਇਥੇ ਪਹੁੰਚੇ। ਸੈਨੇਟ ਨੇ 93-22 ਵੋਟਾਂ ਦੇ ਰਾਹੀਂ ਆਸਟਿਨ ਦੇ ਨਾਮ ਦੀ ਪੁਸ਼ਟੀ ਕੀਤੀ ਤੇ ਰਾਸ਼ਟਰਪਤੀ ਬਾਇਡਨ ਦੇ ਮੰਤਰੀ ਮੰਡਲ ‘ਚ ਦੂਜੇ ਮੰਤਰੀ ਨਿਯੁਕਤ ਕੀਤੇ ਗਏ ਹਨ। ਇਸ ਤੋਂ ਪਹਿਲਾਂ, ਏਵਰਲ ਹੇਨਜ਼ ਨੂੰ ਬੀਤੇ ਬੁੱਧਵਾਰ ਰਾਸ਼ਟਰੀ ਖੁਫੀਆ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਸੀ।

ਆਸਟਿਨ ਨੇ ਕਿਹਾ ਕਿ ਉਹ ਕੁਆਡ ਸੁਰੱਖਿਆ ਵਾਰਤਾ ਤੇ ਹੋਰ ਖੇਤਰੀ ਮੁਲਾਕਾਤਾਂ ਰਾਹੀਂ ਭਾਰਤ ਤੇ ਅਮਰੀਕਾ ਦਰਮਿਆਨ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਵਧਾਉਣ ਦੀ ਕੋਸ਼ਿਸ਼ ਕਰੇਗਾ। ਆਸਟਿਨ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਸ਼ਾਂਤੀ ਪ੍ਰਕਿਰਿਆ ਦੇ ਸਮਰਥਨ ‘ਚ ਅਮਰੀਕੀ ਬੇਨਤੀਆਂ ਨੂੰ ਪੂਰਾ ਕਰਨ ਲਈ ਕਦਮ ਚੁੱਕੇ ਹਨ। ਆਸਟਿਨ ਨੇ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਭਾਰਤ ਵਿਰੋਧੀ ਅੱਤਵਾਦੀ ਸਮੂਹਾਂ ਵਿਰੁੱਧ ਵੀ ਕਾਰਵਾਈ ਕੀਤੀ ਹੈ, ਪਰ ਇਹ ਤਰੱਕੀ ਅਧੂਰੀ ਹੈ।

TAGGED: ,
Share this Article
Leave a comment