103 ਸਾਲਾ ਬਜ਼ੁਰਗ ਸੁੱਖਾ ਸਿੰਘ ਛਾਬੜਾ ਨੇ ਕੋਰੋਨਾ ਨੂੰ ਦਿੱਤੀ ਮਾਤ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਥੇ ਹੀ ਚੰਗੀ ਗੱਲ ਇਹ ਵੀ ਹੈ ਕਿ ਲੋਕ ਸਿਹਤਯਾਬ ਹੋ ਕੇ ਘਰ ਵੀ ਜਾ ਰਹੇ ਹਨ। ਇਸ ਤੋਂ ਬਾਅਦ ਵੀ ਕਈ ਅਜਿਹੇ ਬਜ਼ੁਰਗ ਮਰੀਜ਼ ਹਨ, ਜੋ ਜ਼ਿਆਦਾ ਉਮਰ ਵਰਗ ਦੇ ਹੋਣ ਤੋਂ ਬਾਅਦ ਵੀ ਕੋਰੋਨਾ ਨੂੰ ਮਾਤ ਦੇ ਰਹੇ ਹਨ। ਉੱਥੇ ਹੀ ਕੋਰੋਨਾ ਸੰਕਰਮਣ ਦੇ ਵਧ ਰਹੇ ਮਾਮਲਿਆਂ ਦੌਰਾਨ 103 ਸਾਲਾ ਸੁੱਖਾ ਸਿੰਘ ਛਾਬੜਾ ਕੋਰੋਨਾ ਨੂੰ ਹਰਾ ਕੇ ਆਪਣੇ ਘਰ ਪਰਤ ਆਏ ਹਨ। 24 ਦਿਨਾਂ ਤੱਕ ਆਈਸੀਯੂ ਵਿੱਚ ਰਹਿ ਕੇ ਕੋਰੋਨਾ ਨੂੰ ਹਰਾਉਣ ਵਾਲੇ ਸੁੱਖਾ ਸਿੰਘ ਦੇਸ਼ ਦੇ ਸਭ ਤੋਂ ਬਜ਼ੁਰਗ ਮਰੀਜ਼ ਹਨ।

ਅਸਲ ‘ਚ ਛਾਬੜਾ ਪਰਿਵਾਰ ਦੇ 6 ਲੋਕ ਬੀਮਾਰੀ ਦੀ ਲਪੇਟ ‘ਚ ਆਏ ਸਨ, ਜਿਨ੍ਹਾਂ ‘ਚੋਂ 5 ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ। ਸੁੱਖਾ ਸਿੰਘ ਦੇ 86 ਸਾਲਾ ਰਿਸ਼ਤੇਦਾਰ ਤਾਰਾ ਸਿੰਘ ਛਾਬੜਾ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ, ਉਨ੍ਹਾਂ ਨੂੰ ਵੀ ਦੋ ਦਿਨਾਂ ਅੰਦਰ ਘਰ ਭੇਜ ਦਿੱਤਾ ਜਾਵੇਗਾ।

ਕੋਰੋਨਾ ਪਾਜ਼ਿਟਿਵ, ਬੁਖਾਰ ਅਤੇ ਸਾਹ ਲੈਣ ‘ਚ ਤਕਲੀਫ ਕਾਰਨ ਸੁੱਖਾ ਸਿੰਘ ਨੂੰ 2 ਜੂਨ ਨੂੰ ਥਾਣੇ ਦੇ ਕੌਸ਼ਲਿਆ ਮੈਡੀਕਲ ਫਾਊਂਡੇਸ਼ਨ ਟਰੱਸਟ ਹਸਪਤਾਲ ‘ਚ ਦਾਖਲ ਕੀਤਾ ਗਿਆ ਸੀ। 24 ਦਿਨਾਂ ਦੇ ਬਾਅਦ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ , ਤਾਂ ਸੋਮਵਾਰ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ।

- Advertisement -

Share this Article
Leave a comment