ਮਿਸ਼ਨ ਤੰਦਰੁਸਤ ਪੰਜਾਬ ਤਹਿਤ 2018-2020 ਦੌਰਾਨ 13 ਵਾਰ ਫਲਾਂ ਤੇ ਸਬਜ਼ੀ ਮੰਡੀਆਂ ਦੀ ਕੀਤੀ ਜਾਂਚ: ਕਾਹਨ ਸਿੰਘ ਪੰਨੂੰ

TeamGlobalPunjab
3 Min Read

ਚੰਡੀਗੜ੍ਹ: ਮਿਸ਼ਨ ਤੰਦਰੁਸਤ ਪੰਜਾਬ, ਸੂਬੇ ਦੇ ਲੋਕਾਂ ਦੀ ਨਰੋਈ ਸਿਹਤ ਨੂੰ ਯਕੀਨੀ ਬਣਾਉਣ ਲਈ ਸਾਲ 2018 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸੇ ਟੀਚੇ ਨੂੰ ਮੁੱਖ ਰੱਖਦਿਆਂ ਹੋਇਆਂ ਲੋਕਾਂ ਨੂੰ ਮਿਆਰੀ ਭੋਜਨ ਪਦਾਰਥ ਉਪਲਬਧ ਕਰਵਾਉਣੇ ਯਕੀਨੀ ਬਣਾਉਣ ਹਿੱਤ ਸਾਲ 2018 ਤੋਂ ਲੈ ਕੇ ਹੁਣ ਤੱਕ 13 ਵਾਰ ਸੂਬੇ ਭਰ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਕੁੱਲ 1184.98 ਕੁਇੰਟਲ ਗੈਰ ਮਿਆਰੀ ਫਲ ਅਤੇ ਸਬਜ਼ੀਆਂ ਨਸ਼ਟ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਮਿਸ਼ਨ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂੰ ਨੇ ਬੀਤੀ ਸ਼ਾਮ ਫਲਾਂ ਤੇ ਸਬਜ਼ੀ ਮੰਡੀਆਂ ਦੀ ਕੀਤੀ ਅਚਨਚੇਤ ਚੈਕਿੰਗ ਮੌਕੇ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਬਾਵਜੂਦ ਵੀ ਚੈਕਿੰਗ ਦੇ ਕੰਮ ਵਿੱਚ ਕੋਈ ਵੀ ਢਿੱਲ ਮੱਠ ਨਹੀਂ ਆਉਣ ਦਿੱਤੀ ਗਈ।

ਦੱਸਣਯੋਗ ਹੈ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੀਰਵਾਰ, 25 ਜੂਨ ਨੂੰ ਪੰਜਾਬ ਦੀਆਂ ਪ੍ਰਮੁੱਖ 72 ਫਲ ਅਤੇ ਸਬਜੀ ਮੰਡੀਆਂ ਦੀ ਡਵੀਜਨ ਪੱਧਰ, ਜਿਲ੍ਹਾ ਪੱਧਰ ਅਤੇ ਸਕੱਤਰ ਮਾਰਕਿਟ ਕਮੇਟੀ ਪੱਧਰ ਦੀਆਂ ਬਣਾਈਆਂ ਟੀਮਾਂ, ਜਿਸ ਵਿੱਚ ਸਿਹਤ ਵਿਭਾਗ ਅਤੇ ਬਾਗਵਾਨੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ, ਵੱਲੋਂ ਵੀਰਵਾਰ ਦੇਰ ਸ਼ਾਮ ਨੂੰ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਫਲ, ਸਬਜੀਆਂ ਦੀ ਅਣਵਿਗਿਆਨਕ ਤਰੀਕੇ ਨਾਲ ਪਕਾਉਣ, ਸੰਭਾਲ ਅਤੇ ਨਾ ਖਾਣਯੋਗ ਫਲ ਸਬਜੀਆਂ ਸਬੰਧੀ ਪੜਤਾਲ ਕੀਤੀ ਗਈ।
ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਫੜੇ ਗਏ ਜਿਨ੍ਹਾਂ ਨੂੰ ਮੌਕੇ ‘ਤੇ ਜਬਤ ਕੀਤਾ ਗਿਆ। ਚੈਕਿੰਗ ਟੀਮਾਂ ਵੱਲੋਂ ਮੌਕੇ ‘ਤੇ ਕਿਸਾਨਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੂਕ ਕੀਤਾ ਗਿਆ ਅਤੇ ਆੜਤੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਨੋਟਿਸ ਜਾਰੀ ਕੀਤੇ ਗਏ।

ਪੜਤਾਲ ਦੌਰਾਨ 66.22 ਕੁਇੰਟਲ ਫਲ ਤੇ ਸਬਜੀਆਂ, ਜੋ ਕਿ ਖਾਣ ਯੋਗ ਨਹੀਂ ਸਨ, ਨੂੰ ਮੌਕੇ ‘ਤੇ ਨਸ਼ਟ ਕਰਵਾਇਆ ਗਿਆ। ਇਸ ਵਿੱਚ ਮੁੱਖ ਤੌਰ ‘ਤੇ ਹੁਸ਼ਿਆਰਪੁਰ ਵਿਖੇ 1.52 ਕੁਇੰਟਲ ਅੰਬ,ਟਮਾਟਰ ਤੇ ਲੀਚੀ, ਗੜ੍ਹਸ਼ਕਰ ਵਿਖੇ 1.80 ਕੁਇੰਟਲ ਆਲੂ ਤੇ ਅੰਗੂਰ, ਰੂਪਨਗਰ ਵਿਖੇ 5.50 ਕੁਇੰਟਲ ਫਲ ਸਬਜੀਆਂ, ਸ੍ਰੀ ਆਨੰਦਪੁਰ ਸਾਹਿਬ ਵਿਖੇ 5.20 ਕੁਇੰਟਲ ਟਮਾਟਰ ਅੰਬ, ਲੁਧਿਆਣਾ ਵਿਖੇ 5.97 ਕੁਇੰਟਲ ਫਲ ਸਬਜੀਆਂ, ਜਗਰਾਓਂ ਵਿਖੇ 1.35 ਕੁਇੰਟਲ ਫਲ ਸਬਜੀਆਂ, ਬਟਾਲਾ ਵਿਖੇ 1.88 ਕੁਇੰਟਲ ਫਲ ਸਬਜੀਆਂ, ਪਠਾਨਕੋਟ ਵਿਖੇ 2.40 ਕੁਇੰਟਲ ਫਲ ਸਬਜੀਆਂ, ਗੁਰਦਾਸਪੁਰ ਵਿਖੇ 1.25 ਕੁਇੰਟਲ ਫਲ, ਰਾਜਪੁਰਾ ਵਿਖੇ 2.22 ਕੁਇੰਟਲ ਸਬਜੀਆਂ, ਪਟਿਆਲਾ ਵਿਖੇ 4.15 ਕੁਇੰਟਲ ਫਲ ਸਬਜੀਆਂ, ਪਾਤੜਾਂ ਵਿਖੇ 2.50 ਕੁਇੰਟਲ ਫਲ ਸਬਜੀਆਂ, ਨਾਭਾ ਵਿਖੇ 1.08 ਕੁਇੰਟਲ ਫਲ ਸਬਜੀਆਂ, ਸਮਾਣਾ ਵਿਖੇ 1.58 ਕੁਇੰਟਲ ਫਲ ਸਬਜੀਆਂ, ਬਰਨਾਲਾ ਵਿਖੇ 2.50 ਕੁਇੰਟਲ ਫਲ ਸਬਜੀਆਂ, ਸਰਹਿੰਦ ਵਿਖੇ 2.00 ਕੁਇੰਟਲ ਅੰਬ, ਬਠਿੰਡਾ ਵਿਖੇ 3.80 ਕੁਇੰਟਲ ਫਲ ਸਬਜੀਆਂ, ਫਰੀਦਕੋਟ ਵਿਖੇ 2.00 ਕੁਇੰਟਲ ਫਲ ਸਬਜੀਆਂ, ਮਾਨਸਾ ਵਿਖੇ 4.00 ਕੁਇੰਟਲ ਫਲ ਸਬਜੀਆਂ ਨੂੰ ਨਸ਼ਟ ਕਰਵਾਇਆ ਗਿਆ।

ਇਸ ਤੋਂ ਇਲਾਵਾ ਬਠਿੰਡਾ ਫਰੂਟ ਮੰਡੀ ਬੰਦ ਸੀ। ਪ੍ਰੰਤੂ ਰੀਟੇਲ ਮੰਡੀ ਵਿੱਚ ਰੇਹੜੀ ਵਾਲਿਆਂ ਪਾਸੋਂ 3 ਕੁਇੰਟਲ ਅੰਬ ਆਣਵਿਗਿਆਨਕ ਤਰੀਕੇ (ਕੈਲਸੀਅਮ ਕਾਰਬਾਈਡ) ਨਾਲ ਪਕਾਏ ਗਏ ਸਨ। ਅੰਬ ਨਸ਼ਟ ਕਰਵਾਕੇ 2 ਰੇਹੜੀਆਂ ਕਬਜੇ ਵਿੱਚ ਕੀਤੀਆਂ ਗਈਆਂ।

- Advertisement -

Share this Article
Leave a comment