ਨੌਜਵਾਨਾਂ ਲਈ ਚਾਨਣ ਮੁਨਾਰਾ ਹਨ ਬਾਬੂ ਰਜਬ ਅਲੀ ਦੀਆਂ ਰਚਨਾਵਾਂ

TeamGlobalPunjab
2 Min Read

-ਅਵਤਾਰ ਸਿੰਘ

ਕਿੱਸਾਕਾਰ ਕਵੀ ਬਾਬੂ ਰਜਬ ਅਲੀ ਦਾ ਜਨਮ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਸਾਹੋ ਕੇ ਵਿੱਚ ਮਾਤਾ ਜਿਉਣੀ ਦੀ ਕੁੱਖੋਂ ਪਿਤਾ ਧਮਾਲੀ ਖਾਨ ਮੁਸਲਮਾਨ ਪਰਿਵਾਰ ਵਿਚ 10 ਅਗਸਤ 1894 ਨੂੰ ਹੋਇਆ।

ਉਸਦੇ ਪਿਤਾ ਵੀ ਕਵੀਸ਼ਰ ਸਨ ਜਿਸ ਕਰਕੇ ਕਵੀਸ਼ਰੀ ਦੀ ਗੁੜ੍ਹਤੀ ਉਨ੍ਹਾਂ ਨੂੰ ਵਿਰਸੇ ਵਿਚ ਮਿਲੀ। ਬਾਬੂ ਰਜਬ ਅਲੀ ਨੇ ਓਵਰਸੀਅਰ ਦਾ ਕੋਰਸ ਪਾਸ ਕਰਕੇ ਸਿੰਜਾਈ ਵਿਭਾਗ ਵਿਚ ਨੌਕਰੀ ਕੀਤੀ।

1947 ਦੀ ਵੰਡ ਸਮੇਂ ਉਸ ਨੂੰ ਪਾਕਿਸਤਾਨ ਜਾਣਾ ਪਿਆ। ਉਨ੍ਹਾਂ ਦਰਜਨਾਂ ਕਵਿਤਾਵਾਂ ਤੇ ਕਿੱਸੇ ਲਿਖੇ। ਉਨ੍ਹਾਂ ਨੇ ਇਤਿਹਾਸਕ ਤੇ ਮਿਥਿਹਾਸਕ ਪ੍ਰਸੰਗ ਸੁਣਾ ਕੇ ਅਨਮੋਲ ਵਿਰਸੇ ਦੀ ਜਾਣਕਾਰੀ ਦਿੱਤੀ।

- Advertisement -

ਉਨ੍ਹਾਂ ਨੇ 81 ਕਿੱਸੇ ਤੇ ਪ੍ਰਸੰਗਾਂ ਦੀ ਰਚਨਾ ਕੀਤੀ। ਸਭ ਤੋਂ ਪ੍ਰਸਿੱਧ ਰਚਨਾ ਉਸ ਦਾ 72 ਕਲਾ ਛੰਦ ਹੋਇਆ। ਉਨ੍ਹਾਂ ਨੇ ਧਾਰਮਿਕ ਰਚਨਾਵਾਂ ਤੋਂ ਇਲਾਵਾ ਜਿਉਣਾ ਮੌੜ, ਦੁੱਲਾ ਭੱਟੀ, ਸੁੱਚਾ ਸੂਰਮਾ, ਜੈਮਲ ਫ਼ਤਾ ਆਦਿ ਦੀ ਰਚਨਾ ਕੀਤੀ। ਉਸ ਦੀਆਂ ਰਚਨਾਵਾਂ ਵਿਚ ਮਾਲਵੇ ਦੇ ਸਭਿਆਚਾਰ, ਰਹਿਣ ਸਹਿਣ, ਆਦਤਾਂ, ਸ਼ੌਕ, ਬੋਲੀ, ਮੁਹਾਵਰੇ, ਮੌਸਮ ਬਾਰੇ ਵਡਮੁੱਲੀ ਜਾਣਕਾਰੀ ਮਿਲਦੀ ਹੈ।

ਮੁੰਡਿਆਂ ਦੇ ਵਿਹਲੇ ਰਹਿਣ ਦੀ ਆਦਤ ਕਾਰਨ ਘਰਾਂ ਵਿਚ ਗਰੀਬੀ ਦੇ ਆਉਣ ਦੀ ਗੱਲ ਬਹੁਤ ਵਧੀਆ ਢੰਗ ਨਾਲ ਸਮਝਾਉਦਾ ਹੈ ਕਿ ਉਹ ਆਪਣੇ ਪਿਉ ਦਾਦੇ ਵਲ ਵੇਖਣ ਤੇ ਉਨ੍ਹਾਂ ਵਾਂਗ ਸਖਤ ਮਿਹਨਤ ਕਰਨ।

ਬਾਬੂ ਰਜਬ ਅਲੀ ਦਾ ਪਾਕਿਸਤਾਨ ਵਿਚ 6 ਜੂਨ, 1979 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀਆਂ ਰਚਨਾਵਾਂ ਨੌਜਵਾਨਾਂ ਲਈ ਵੀ ਅੱਜ ਵੀ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ।

Share this Article
Leave a comment