ਬਰੈਂਪਟਨ ‘ਚ ਪੰਜਾਬੀ ਟਰੱਕ ਡਰਾਈਵਰ ਲਵਪ੍ਰੀਤ ਸਿੰਘ ਖਿਲਾਫ ਲੱਗੀਆਂ ਕਈ ਸਖਤ ਧਾਰਾਵਾਂ

Rajneet Kaur
2 Min Read

ਨਿਊਜ਼ ਡੈਸਕ: ਪੰਜਾਬੀ ਨੌਜਵਾਨ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਆਪਣਾ ਦੇਸ਼ ਛੱਡ ਕੇ ਵਿਦੇਸ਼ ਜਾ ਰਹੇ ਹਨ।ਜਿਥੇ ਉਨ੍ਹਾਂ ਦਾ ਆਪਣਾ ਕੋਈ ਨਹੀਂ ਹੁੰਦਾ ਬੇਗਾਨੀ ਧਰਤੀ ‘ਤੇ ਕੰਮ ਕਰਦੇ ਹਨ ਅਤੇ ਭੱਵਿਖ ਨੂੰ ਚੰਗਾ ਬਨਾਉਣ ਦੀ ਕੋਸ਼ਿਸ਼ ਕਰਦੇ ਹਨ।ਪਰ ਕਈ ਨੌਜਵਾਨ ਇਸ ਤਰਹਾਂ ਦੇ ਵੀ ਹਨ  ਜਿੰਨ੍ਹਾਂ ਨੂੰ ਉਥੋਂ ਦੇ ਕਾਨੂੰਨ ਦਾ ਕੋਈ ਡਰ ਨਹੀਂ ਅਤੇ ਆਪਣੀ ਮਨਮਰਜ਼ੀ ਕਰਦੇ ਹਨ।

ਬਰੈਂਪਟਨ ‘ਚ ਰਹਿੰਦੇ 28 ਸਾਲਾ ਪੰਜਾਬੀ ਨੌਜਵਾਨ ਲਵਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਿਸਦੀ ਪੁਲਿਸ ਨੇ ਹੁਣ ਤਸਵੀਰ ਵੀ ਜਾਰੀ ਕਰ ਦਿਤੀ ਹੈ।ਪੇਸ਼ੇ ਵਜੋਂ ਲਵਪ੍ਰੀਤ ਸਿੰਘ ਟਰੱਕ ਡਰਾਈਵਰ ਹੈ। ਉਸ ‘ਤੇ ਕਈ ਸਖਤ ਧਾਰਾਵਾਂ ਲਗਾਈਆਂ ਗਈਆਂ ਹਨ। ਗਲਤ ਢੰਗ ਨਾਲ ਟਰੱਕ ਡਰਾਈਵਿੰਗ ਕਰਨ, ਲੋਕਾਂ ਦੀ ਜਾਨ ਲਈ ਖਤਰਾ ਬਨਣ, ਪੁਲਿਸ ਦੇ ਕਹਿਣ ‘ਤੇ ਟਰੱਕ ਨਾ ਰੋਕੇ ਜਾਣ, ਝੂਠੇ ਦਸਤਾਵੇਜਾਂ ਦੇ ਆਧਾਰ ‘ਤੇ ਗੱਡੀਆਂ ਕਿਰਾਏ ‘ਤੇ ਲੈਣ ਦੇ ਦੋਸ਼ ਦਾਇਰ ਕੀਤੇ ਹਨ।

ਦਸ ਦਈਏ ਇਹ ਘਟਨਾ 20 ਮਾਰਚ ਦੀ ਹੈ।  ਜਦੋਂ ਪੀਲ ਪੁਲਿਸ ਨੇ ਟਰੈਕਟਰ ਟਰੈਲਰ ਚਲਾਉਂਦੇ ਲਵਪ੍ਰੀਤ ਸਿੰਘ ਨੂੰ ਰੁਕਣ ਲਈ ਕਿਹਾ, ਪਰ ਉਹ ਨਾ ਰੁਕਿਆ ਤੇ ਟਰੈਕਟਰ ਟਰੈਲਰ ਨੂੰ ਖਤਰਨਾਕ ਢੰਗ ਨਾਲ ਦੌੜਾਕੇ ਫਰਾਰ ਹੋਗਿਆ।  ਉਸਤੋਂ ਬਾਅਦਗੋਰੇਵੇ ਡਰਾਈਵ ਅਤੇ ਸਟੀਲਸ ਐਵੇਨਿਊ ਤੋਂ ਥੋੜ੍ਹੀ ਦੂਰੀ ‘ਤੇ ਉਸਦਾ ਕਾਰ ਨਾਲ ਐਕਸੀਡੈਂਟ ਵੀ ਹੋਇਆ।

ਇੰਸਪ. ਸਿਮਸ ਨੇ ਕਿਹਾ “ਇਕੱਲੇ ਮਾਰਚ ਵਿੱਚ, ਉਨ੍ਹਾਂ ਨੇ 90 ਸਟੰਟ ਡਰਾਈਵਿੰਗ ਚਾਰਜ ਲਗਾਏ ਹਨ ਅਤੇ ਉਨ੍ਹਾਂ ਕਾਰਾਂ ਨੂੰ  ਰੋਡਵੇਜ਼ ਤੋਂ ਜ਼ਬਤ ਕੀਤਾ ਹੈ। ਉਨ੍ਹਾਂ ਕਿਹਾ ਕਿ  ਖੇਤਰ ਵਿੱਚ ਖਤਰਨਾਕ ਡਰਾਈਵਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਤੇ ਆਉਣ ਵਾਲੇ ਗਰਮ ਮਹੀਨਿਆਂ ਦੇ ਨਾਲ, ਉਹ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਨ ਕਿ ਇਹਨਾਂ ਖਤਰਨਾਕ ਡਰਾਈਵਿੰਗ ਅਪਰਾਧੀਆਂ ਨੂੰ ਚਾਰਜ ਕੀਤਾ ਜਾਵੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment