ਸੰਯੁਕਤ ਰਾਸ਼ਟਰ ਨੇ ਭੰਗ ਨੂੰ ਨਸ਼ੀਲੇ ਪਦਾਰਥਾਂ ਦੀ ਸੂਚੀ ‘ਚੋਂ ਹਟਾਇਆ, ਦਵਾਈ ਦੇ ਰੂਪ ‘ਚ ਮਿਲੀ ਮਾਨਤਾ

TeamGlobalPunjab
1 Min Read

ਨਿਊਜ਼ ਡੈਸਕ: ਸੰਯੁਕਤ ਰਾਸ਼ਟਰ ਦੇ ਨਾਰਕੋਟਿਕ ਡਰੱਗ ਕਮਿਸ਼ਨ ਨੇ ਬੁੱਧਵਾਰ ਨੂੰ ਭੰਗ ਦੇ ਬੂਟੇ ਨੂੰ ਸਖ਼ਤ ਪਾਬੰਦੀਆਂ ਵਾਲੇ ਨਸ਼ੀਲੇ ਪਦਾਰਥਾਂ ਦੀ ਸੂਚੀ-4 ‘ਚੋਂ ਹਟਾ ਲਿਆ ਹੈ। ਇਸ ਨੂੰ ਸੂਚੀ-4 ਵਿੱਚ ਅਫੀਮ ਤੇ ਹੈਰੋਇਨ ਦੇ ਨਾਲ ਰੱਖਿਆ ਗਿਆ ਸੀ। ਹੁਣ ਇਹ ਘੱਟ ਖਤਰਨਾਕ ਮੰਨੀ ਜਾਣ ਵਾਲੀ ਵਸਤਾਂ ਦੀ ਸੂਚੀ-1 ਵਿੱਚ ਰਹੇਗੀ।

ਇਸ ਫੈਸਲੇ ਲਈ 27 ਦੇਸ਼ਾਂ ਨੇ ਸਮਰਥਨ ਵਿੱਚ ਵੋਟ ਦਿੱਤੀ, ਉੱਥੇ ਹੀ 25 ਨੇ ਖ਼ਿਲਾਫ਼ ਵੋਟਾਂ ਪਾਈਆਂ, ਭਾਰਤ ਨੇ ਵੀ ਇਸ ਦੇ ਸਮਰਥਨ ਵਿੱਚ ਵੋਟ ਪਾਈ। ਭੰਗ ਦੇ ਬੂਟੇ ਨੂੰ ਹੁਣ ਵੀ ਪਾਬੰਦੀਆਂ ਦੀ ਸੂਚੀ-1 ਵਿੱਚ ਰੱਖਿਆ ਗਿਆ ਹੈ।

2019 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਭੰਗ ਅਤੇ ਇਸ ਦੇ ਰਸ ਨੂੰ 1961 ਵਿੱਚ ਬਣੀ ਨਸ਼ੀਲੇ ਪਦਾਰਥਾਂ ‘ਤੇ ਪਾਬੰਦੀਆਂ ਲਾਉਣ ਵਾਲੀ ਚੌਥੀ ਸੂਚੀ ‘ਚੋਂ ਹਟਾਉਣ ਦੀ ਸਿਫ਼ਾਰਿਸ਼ ਕੀਤੀ ਸੀ।

ਇਤਿਹਾਸਿਕ ਵੋਟਿੰਗ ਦੌਰਾਨ ਅਮਰੀਕਾ ਅਤੇ ਬ੍ਰਿਟੇਨ ਨੇ ਬਦਲਾਅ ਦੇ ਪੱਖ ਵਿੱਚ ਮਤਦਾਨ ਕੀਤਾ। ਉੱਧਰ ਪਾਕਿਸ‍ਤਾਨ, ਨਾਈਜੀਰੀਆ ਅਤੇ ਰੂਸ ਨੇ ਇਸ ਬਦਲਾਅ ਦਾ ਵਿਰੋਧ ਕੀਤਾ। ਸੰਯੁਕਤ ਰਾਸ਼‍ਟਰ ਦੀ ਮਾਨ‍ਤਾ ਤੋਂ ਬਾਅਦ ਉਨ੍ਹਾਂ ਦੇਸ਼ਾਂ ਨੂੰ ਇਸ ਤੋਂ ਫਾਇਦ ਹੋਵੇਗਾ ਜਿੱਥੇ ਭੰਗ ਦੀ ਦਵਾਈ ਦੀ ਮੰਗ ਵੱਧ ਰਹੀ ਹੈ।

- Advertisement -

Share this Article
Leave a comment