ਲਾਕ ਡਾਊਨ ਦੇ ਚਲਦਿਆਂ ਅੱਜ ਤੋਂ ਇਤਿਹਾਸਿਕ ਟੀਵੀ ਸ਼ੋਅ ‘ਮਹਾਭਾਰਤ’ ਤੇ ‘ਰਮਾਇਣ’ ਦੂਰਦਰਸ਼ਨ ‘ਤੇ ਫਿਰ ਹੋਵੇਗਾ ਸ਼ੁਰੂ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਾਰਨ ਦੁਨੀਆ ਭਰ ਵਿੱਚ ਲੌਕਡਾਊਨ ਕੀਤਾ ਗਿਆ ਹੈ। ਇਸੇ ਦੌਰਾਨ ਦਰਸ਼ਕਾਂ ਨੂੰ ਸਰਪਰਾਈਜ਼ ਦਿੰਦਿਆਂ ਭਾਰਤੀ ਟੀਵੀ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਪ੍ਰਸਿੱਧ ਸ਼ੋਅ ‘ਮਹਾਭਾਰਤ’ ਦਾ ਪ੍ਰਸਾਰਣ ਦੂਰਦਰਸ਼ਨ ਨੈਸ਼ਨਲ ਉੱਤੇ ਫਿਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਜਾਣਕਾਰੀ ਆਪਣੇ ਟਵਿੱਟਰ ਉੱਤੇ ਦਿੱਤੀ ਹੈ। ਜਾਵੜੇਕਰ ਨੇ ਟਵੀਟ ਕਰਦਿਆਂ ਦੱਸਿਆ ਕਿ ਜਨਤਾ ਦੀ ਮੰਗ ਉੱਤੇ ਸ਼ਨੀਵਾਰ (28 ਮਾਰਚ) ਨੂੰ ਦੂਰਦਰਸ਼ਨ ਉੱਤੇ ‘ਮਹਾਭਾਰਤ’ ਇੱਕ ਵਾਰ ਫਿਰ ਤੋਂ ਪ੍ਰਸਾਰਿਤ ਕੀਤਾ ਜਾਵੇਗਾ।

ਪਹਿਲਾ ਐਪੀਸੋਡ 09 ਵਜੇ ਤੇ ਦੂਜਾ ਐਪੀਸੋਡ ਰਾਤ ਦੇ 09 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਹੀ ‘ਰਾਮਾਇਣ’ ਨੂੰ ਵੀ ਪ੍ਰਸਾਰਿਤ ਕੀਤਾ ਜਾਵੇਗਾ।

ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਕਈ ਲੋਕਾਂ ਨੇ ਇਸ ਨੂੰ ਲੈ ਕੇ ਟਵੀਟ ਕੀਤੇ ਸੀ ਕਿ ਲੌਕਡਾਊਨ ਦੇ ਦੌਰਾਨ ਘਰਾਂ ਵਿੱਚ ਸਮਾਂ ਗੁਜ਼ਾਰਨ ਲਈ ਰਾਮਾਇਣ ਤੇ ਮਹਾਭਾਰਤ ਸਭ ਤੋਂ ਚੰਗਾ ਵਿਕਲਪ ਹਨ।ਕੇਂਦਰ ਦੇ ਇਸ ਕਦਮ ਦੀ ਲੱਖਾਂ ਲੋਕਾਂ ਨੇ ਪ੍ਰਸੰਸਾ ਕੀਤੀ ਹੈ।

ਦੱਸਣਯੋਗ ਹੈ ਕਿ ‘ਰਾਮਾਇਣ’ ਸਭ ਤੋਂ ਪਹਿਲਾ 1987 ਤੋਂ 1988 ਤੱਕ ਚੱਲਿਆ ਸੀ ਤੇ ਸਾਲ 1988 ਵਿੱਚ ਬੀ.ਆਰ ਚੋਪੜਾ ਨੇ ਮਹਾਭਾਰਤ ਸ਼ੋਅ ਬਣਾਇਆ ਸੀ। ਇਹ ਦੋਵੇਂ ਸ਼ੋਅਜ਼ ਕਾਫ਼ੀ ਪ੍ਰਸਿੱਧ ਹੋਏ ਸਨ।

Share this Article
Leave a comment