ਰੂਸ ਦਾ ਵੱਡਾ ਦਾਅਵਾ, ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾ ਕੇ ਮਨੁੱਖੀ ਢਾਲ ਵਜੋਂ ਵਰਤ ਰਹੀ ਯੂਕਰੇਨ ਦੀ ਫੌਜ

TeamGlobalPunjab
2 Min Read

ਨਿਊਜ਼ ਡੈਸਕ: ਰੂਸ ਤੇ ਯੂਕਰੇਨ ‘ਚ ਜਾਰੀ ਜੰਗ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਪਾਸੇ ਯੂਕਰੇਨ ਤੋਂ ਭਾਰਤ ਸਰਕਾਰ ਲਗਾਤਾਰ ਆਪਰੇਸ਼ਨ ਗੰਗਾ ਦੇ ਤਹਿਤ ਭਾਰਤੀਆਂ ਨੂੰ ਸੁਰੱਖਿਅਤ ਕੱਢ ਰਹੀ ਹੈ। ਉੱਥੇ ਹੀ ਖਾਰਕੀਵ ਵਿੱਚ ਜਾਰੀ ਹਮਲਿਆਂ ਵਿਚਾਲੇ ਰੂਸ ਨੇ ਵੱਡਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਸਥਿਤ ਦੂਤਾਵਾਸ ਨੇ ਦੱਸਿਆ ਕਿ ਉੱਥੇ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਦੀ ਫੌਜ ਨੇ ਬੰਧਕ ਬਣਾ ਲਿਆ ਹੈ ਅਤੇ ਉਹ ਉਹਨਾਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਹੇ ਹਨ। ਇਸ ਦੇ ਨਾਲ ਯੂਕਰੇਨ ਦੀ ਫੌਜ ਭਾਰਤੀਆਂ ਨੂੰ ਰੂਸੀ ਖੇਤਰ ਵਿਚ ਦਾਖਲ ਹੋਣ ਤੋਂ ਰੋਕ ਰਹੀ ਹੈ।

ਟਵੀਟ ‘ਚ ਲਿਖਿਆ ਗਿਆ ਹੈ ਕਿ, ਸਾਡੀ ਜਾਣਕਾਰੀ ਅਨੁਸਾਰ ਯੂਕਰੇਨ ਦੇ ਅਧਿਕਾਰੀਆਂ ਨੇ ਖਾਰਕੀਵ ਵਿਚ ਭਾਰਤੀ ਵਿਦਿਆਰਥੀਆਂ ਦੇ ਵੱਡੇ ਸਮੂਹ ਨੂੰ ਜ਼ਬਰਦਸਤੀ ਹਿਰਾਸਤ ਵਿਚ ਲਿਆ ਹੈ ਜੋ ਯੂਕਰੇਨ ਛੱਡ ਕੇ ਜਾਣਾ ਚਾਹੁੰਦੇ ਹਨ।” ਦਰਅਸਲ ਉਹਨਾਂ ਨੂੰ ਬੰਧਕ ਬਣਾ ਲਿਆ ਗਿਆ ਹੈ ਅਤੇ ਉਹਨਾਂ ਨੂੰ ਯੂਕਰੇਨ-ਪੋਲੈਂਡ ਸਰਹੱਦ ਰਾਹੀਂ ਬਾਹਰ ਕੱਢਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।’

ਰੂਸ ਨੇ ਕਿਹਾ ਹੈ ਕਿ ਰੂਸੀ ਹਥਿਆਰਬੰਦ ਬਲ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਨ। ਅਸੀਂ ਉਹਨਾਂ ਨੂੰ ਰੂਸੀ ਖੇਤਰ ਤੋਂ ਸਾਡੇ ਆਪਣੇ ਮਿਲਟਰੀ ਟਰਾਂਸਪੋਰਟ ਜਹਾਜ਼ ਜਾਂ ਭਾਰਤੀ ਹਵਾਈ ਜਹਾਜ਼ ਰਾਹੀਂ ਭਾਰਤ ਦੀ ਇੱਛਾ ਅਨੁਸਾਰ ਉਹਨਾਂ ਦੇ ਘਰਾਂ ਤੱਕ ਭੇਜਣ ਲਈ ਤਿਆਰ ਹਾਂ”।

Share this Article
Leave a comment