ਜਾਪਾਨ ‘ਚ ਫਿਰ ਹੋਇਆ ਜਹਾਜ਼ ਹਾਦਸਾ, ਏਅਰਪੋਰਟ ਦੇ ਰਨਵੇ ‘ਤੇ ਦੋ ਯਾਤਰੀ ਜਹਾਜ਼ ਟਕਰਾਏ

Rajneet Kaur
2 Min Read

ਨਿਊਜ਼ ਡੈਸਕ: ਜਾਪਾਨ ‘ਚ ਹਵਾਈ ਅੱਡੇ ‘ਤੇ ਉਤਰਦੇ ਸਮੇਂ ਦੋ ਜਹਾਜ਼ ਆਪਸ ‘ਚ ਟਕਰਾ ਗਏ। ਇੱਥੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਕੋਰੀਅਨ ਏਅਰ ਅਤੇ ਕੈਥੇ ਪੈਸੀਫਿਕ ਜਹਾਜ਼ ਸਥਾਨਿਕ ਸਮੇਂ ਅਨੁਸਾਰ ਸ਼ਾਮ 5.30 ਵਜੇ ਹੋਕਾਈਡੋ ਦੇ ਨਿਊ ਚਿਟੋਸ ਹਵਾਈ ਅੱਡੇ ‘ਤੇ ਟਕਰਾ ਗਏ। ਦੱਸ ਦਈਏ ਕਿ ਹੋਕਾਈਡੋ ਜਾਪਾਨ ਦਾ ਉੱਤਰੀ ਟਾਪੂ ਹੈ। ਇਸ ਹਾਦਸੇ ‘ਚ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਹਵਾਈ ਅੱਡੇ ਤੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਕੋਰੀਅਨ ਏਅਰਲਾਈਨਜ਼ ਦੇ ਅਧਿਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੋਰੀਅਨ ਏਅਰ ਦਾ ਜਹਾਜ਼ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ।  ਰਿਪੋਰਟਾਂ ਮੁਤਾਬਕ ਕੋਰੀਆਈ ਫਲਾਈਟ ‘ਚ 289 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਸ ਦੇ ਨਾਲ ਹੀ, ਕੈਥੇ ਪੈਸੀਫਿਕ ਫਲਾਈਟ ਵਿਚ ਯਾਤਰੀ ਸਨ ਜਾਂ ਨਹੀਂ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਕੋਰੀਆਈ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਟੋਇੰਗ ਕਾਰ ਕੋਰੀਆਈ ਏਅਰਲਾਈਨਜ਼ ਦੇ ਜਹਾਜ਼ ਨੂੰ ਪਿੱਛੇ ਧੱਕ ਰਹੀ ਸੀ। ਜ਼ਮੀਨ ‘ਤੇ ਬਰਫ ਪੈਣ ਕਾਰਨ ਫਲਾਈਟ ਫਿਸਲ ਗਈ ਅਤੇ ਇਸ ਦਾ ਖੱਬਾ ਵਿੰਗ ਕੈਥੇ ਪੈਸੀਫਿਕ ਫਲਾਈਟ ਦੇ ਸੱਜੇ ਪਿਛਲੇ ਵਿੰਗ ਨਾਲ ਟਕਰਾ ਗਿਆ।ਦੱਸ ਦਈਏ ਕਿ ਜਾਪਾਨ ਵਿੱਚ ਪਿਛਲੇ 15 ਦਿਨਾਂ ਵਿੱਚ ਇਹ ਦੂਜਾ ਜਹਾਜ਼ ਹਾਦਸਾ ਹੈ। ਰਨਵੇਅ ‘ਤੇ ਜਹਾਜ਼ਾਂ ਦੀ ਟੱਕਰ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

 

Share this Article
Leave a comment