Home / News / ਕੋਰੋਨਾ ਦੀ ਘਟੀ ਰਫਤਾਰ, 13 ਸੂਬਿਆਂ ‘ਚ 90% ਤੋਂ ਜ਼ਿਆਦਾ ਮਰੀਜ਼ ਹੋਏ ਠੀਕ

ਕੋਰੋਨਾ ਦੀ ਘਟੀ ਰਫਤਾਰ, 13 ਸੂਬਿਆਂ ‘ਚ 90% ਤੋਂ ਜ਼ਿਆਦਾ ਮਰੀਜ਼ ਹੋਏ ਠੀਕ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਅੰਕੜੇ ਲਗਾਤਾਰ ਰਾਹਤ ਦੇਣ ਵਾਲੇ ਆ ਰਹੇ ਹਨ। ਸ਼ੁੱਕਰਵਾਰ ਨੂੰ 62,104 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦਕਿ 70,386 ਮਰੀਜ਼ ਠੀਕ ਹੋਏ ਹਨ। ਇਨ੍ਹਾਂ ਵਿੱਚ 839 ਲੋਕਾਂ ਦੀ ਵਾਇਰਸ ਕਰਕੇ ਮੌਤ ਹੋਈ ਹੈ। ਐਕਟਿਵ ਕੇਸ ਲਗਾਤਾਰ ਘੱਟਦੇ ਜਾ ਰਹੇ ਹਨ। ਨਵੇਂ ਅੰਕੜਿਆਂ ਮੁਤਾਬਕ ਹੁਣ ਦੇਸ਼ ਵਿੱਚ ਐਕਟਿਵ ਕੇਸ ਘੱਟ ਕੇ ਅੱਠ ਲੱਖ ਹੇਠਾਂ ਆ ਗਏ ਹਨ। ਦੇਸ਼ ਵਿੱਚ ਕੁੱਲ 7 ਲੱਖ 94 ਹਜ਼ਾਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਨੌਂ ਸੂਬਿਆਂ ਅਤੇ ਚਾਰ ਯੂਟੀ ਵਿੱਚ 90 ਫੀਸਦ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ, ਜੋ ਨੈਸ਼ਨਲ ਐਵਰੇਜ ਤੋਂ 87.8 ਫੀਸਦ ਜ਼ਿਆਦਾ ਹੈ। ਬਾਕੀ ਸੂਬਿਆਂ ਵਿੱਚ ਇਹ ਅੰਕੜਾ 80 ਫੀਸਦ ਦੇ ਨੇੜੇ ਜਾਂ ਉਸ ਤੋਂ ਉੱਪਰ ਹੈ।

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦਾਅਵਾ ਕੀਤਾ ਸੀ ਕਿ ਆਉਣ ਵਾਲੇ ਢਾਈ ਮਹੀਨੇ ਦੇਸ਼ ਦੇ ਲਈ ਬਹੁਤ ਮੁਸੀਬਤ ਵਾਲੇ ਰਹਿਣਗੇ। ਤਿਉਹਾਰਾਂ ਦੇ ਸੀਜ਼ਨ ਅਤੇ ਮੌਸਮ ਠੰਡਾ ਹੋਣ ਕਾਰਨ ਵਾਇਰਸ ਦਾ ਫੈਲਾਅ ਵਧਣ ਦਾ ਖ਼ਤਰਾ ਜ਼ਿਆਦਾ ਹੋਵੇਗਾ। ਅਜਿਹੇ ਵਿੱਚ ਸਾਨੂੰ ਸਾਰਿਆਂ ਨੂੰ ਜਾਗਰੂਕ ਰਹਿਣਾ ਪਵੇਗਾ।

Check Also

ਕੈਨੇਡਾ ਦੀ ਕੋਵਿਡ 19 ਵੈਕਸੀਨ ਵੰਡ ਸਬੰਧੀ ਪ੍ਰੋਗਰਾਮ ਨੂੰ ਪੈ ਰਿਹੈ ਬੂਰ, ਕਮਜ਼ੋਰ ਲੋਕਾਂ ਵਿੱਚ ਵੀ ਮੌਤ ਦੇ ਅੰਕੜੇ ਘਟੇ: ਡਾ· ਥੈਰੇਸਾ ਟੈਮ

ਕਈ ਮਹੀਨਿਆਂ ਤੱਕ ਵੈਕਸੀਨ ਸਪਲਾਈ ਵਿੱਚ ਕਮੀ ਰਹਿਣ ਤੋਂ ਬਾਅਦ ਹੁਣ ਹੈਲਥ ਕੈਨੇਡਾ ਦਾ ਕਹਿਣਾ …

Leave a Reply

Your email address will not be published. Required fields are marked *