ਯੂਕਰੇਨ ਨੇ ਰੂਸ ਦੇ 27 ਡਰੋਨ ਹਮਲੇ ਰੋਕੇ

Global Team
2 Min Read

ਨਿਊਜ ਡੈਸਕ- ਰੂਸ ਵੱਲੋਂ ਅੱਜ ਸਵੇਰੇ ਪੱਛਮੀ ਸ਼ਹਿਰ ਲਵੀਵ ’ਤੇ ਕੀਤੇ ਭਾਰੀ ਡਰੋਨ ਹਮਲੇ ਦੌਰਾਨ ਅੱਗ ਲੱਗਣ ਕਾਰਨ ਗੁਦਾਮ ਤਬਾਹ ਹੋ ਗਿਆ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਜਾਣਕਾਰੀ ਯੂਕਰੇਨ ਦੇ ਅਧਿਕਾਰੀਆਂ ਨੇ ਦਿੱਤੀ ਹੈ।

ਯੂਕਰੇਨੀ ਹਵਾਈ ਫ਼ੌਜ ਨੇ ਦੱਸਿਆ ਕਿ ਯੂਕਰੇਨ ਨੇ ਸ਼ਾਹਿਦ ਡਰੋਨ ਨਾਲ ਕੀਤੇ 30 ਵਿੱਚੋਂ 27 ਹਮਲਿਆਂ ਨੂੰ ਰੋਕ ਦਿੱਤਾ ਹੈ। ਗਵਰਨਰ ਮੈਕਸਿਮ ਕੋਜ਼ਿਤਸਕਾਈ ਨੇ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਰਾਹੀਂ ਕੀਤੇ ਡਰੋਨ ਹਮਲੇ ਕਾਰਨ ਉਦਯੋਗਿਕ ਭੰਡਾਰ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਦੀ ਵਰਤੋਂ ਫੌਜੀ ਮਕਸਦ ਲਈ ਨਹੀਂ ਕੀਤੀ ਜਾ ਰਹੀ ਸੀ।

ਯੂਕਰੇਨ ਦੇ ਗ੍ਰਹਿ ਮੰਤਰੀ ਇਹੋਰ ਕਲਾਈਮੈਂਕੋ ਨੇ ਬਿਆਨ ਦਿੱਤਾ ਕਿ ਦੱਖਣ ਵਿੱਚ ਖੇਰਸੋਨ ਵਿੱਚ ਇੱਕ ਬੱਸ ’ਤੇ ਹਮਲਾ ਕੀਤਾ ਗਿਆ ਜਿਸ ਵਿੱਚ ਇੱਕ ਪੁਲਿਸ ਸਰਜੈਂਟ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਕਾਰਨ ਗੁਦਾਮ ਨੂੰ ਵੀ ਅੱਗ ਲੱਗ ਗਈ। ਇਹ ਬੰਬਾਰੀ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਸੰਯੁਕਤ ਰਾਸ਼ਟਰ ਦੀ ਆਮ ਸਭਾ ਤੇ ਸਲਾਮਤੀ ਕੌਂਸਲ ਨੂੰ ਸੰਬੋਧਨ ਕਰਨ ਲਈ ਨਿਊਯਾਰਕ ਵਿੱਚ ਹਨ।

ਇਸ ਤੋਂ ਬਾਅਦ ਉਹ ਵਾਸ਼ਿੰਗਟਨ ਵਿੱਚ ਵੀਰਵਾਰ ਨੂੰ ਰਾਸ਼ਟਰਪਤੀ ਜੋਅ ਬਾਇਡਨ ਅਤੇ ਹੋਰ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਜ਼ੈਲੇਂਸਕੀ ਨੇ ਇਸ ਲੜਾਈ ਵਿੱਚ ਜਵਾਬੀ ਕਾਰਵਾਈ ਵਾਸਤੇ ਫੰਡ ਇਕੱਤਰ ਕਰਨ ਅਤੇ ਨਵੇਂ ਹਥਿਆਰਾਂ ਦੀ ਸਹਾਇਤਾ ਲਈ ਜੁਲਾਈ ਤੋਂ ਮੁਹਿੰਮ ਵਿੱਢੀ ਹੋਈ ਹੈ। ਨਾਰਵੇ ਨੇ ਵੀ ਯੂਕਰੇਨ ਨੂੰ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment