ਹਵਾਈ ਜਹਾਜ਼ ਹਾਈਜੈਕ ਦੀਆਂ ਖ਼ਬਰਾਂ ਵਿਚਾਲੇ ਯੂਕਰੇਨ ਦੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ

TeamGlobalPunjab
2 Min Read

ਕੀਵ : ਅਫਗਾਨਿਸਤਾਨ ਵਿਚ ਤਾਲਿਬਾਨ ਵੱਲੋਂ ਯੂਕਰੇਨ ਦੇ ਹਵਾਈ ਜਹਾਜ਼ ਨੂੰ ਹਾਈਜੈਕ ਕੀਤੇ ਜਾਣ ਦੀਆਂ ਖਬਰਾਂ ਵਿਚਾਲੇ ਯੂਕਰੇਨ ਦੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਉਹਨਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਉਸ ਦੇ ਯਾਤਰੀ ਜਹਾਜ਼ ਨੂੰ ਤਾਲਿਬਾਨ ਨੇ ਅਗਵਾ ਕਰ ਲਿਆ ਹੈ। ਮੰਤਰਾਲੇ ਨੇ ਕਿਹਾ ਕਿ ਇਹ ਜਹਾਜ਼ ਅਫਗਾਨਿਸਤਾਨ ਤੋਂ 256 ਲੋਕਾਂ ਨੂੰ ਕੱਢ ਕੇ ਇੱਥੇ ਸੁਰੱਖਿਅਤ ਉਤਰ ਗਿਆ ਹੈ।

ਇਸ ਤੋਂ ਪਹਿਲਾਂ ਦੇਸ਼ ਦੇ ਉਪ ਵਿਦੇਸ਼ ਮੰਤਰੀ ਯੇਵਘੇਨੀ ਗ੍ਰੇਨਿਨ ਨੇ ਕਿਹਾ ਸੀ ਕਿ ਅਫਗਾਨਿਸਤਾਨ ਵਿਚ ਜਿਹੜਾ ਜਹਾਜ਼ ਯੂਕਰੇਨ ਦੇ ਲੋਕਾਂ ਨੂੰ ਲੈਣ ਗਿਆ ਸੀ ਅਜਿਹਾ ਮੰਨਿਆ ਜਾਂਦਾ ਹੈ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਉਸ ਦੀ ਵਰਤੋਂ ਹੋਰ ਯਾਤਰੀਆਂ ਨੂੰ ਲਿਜਾਣ ਲਈ ਕੀਤੀ ਗਈ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਿਕੋਲੈਕੋ ਨੇ ਦੱਸਿਆ ਕਿ “ਅਫਗਾਨਿਸਤਾਨ ਜਾਂ ਕਿਸੇ ਵੀ ਹੋਰ ਜਗ੍ਹਾ ‘ਤੇ ਯੂਕਰੇਨ ਦੇ ਜਹਾਜ਼ ਨੂੰ ਹਾਈਜੈਕ ਨਹੀਂ ਕੀਤਾ ਗਿਆ ਅਤੇ ਜਹਾਜ਼ ਹਾਈਜੈਕ ਦੀ ਜਾਣਕਾਰੀ ਕੁਝ ਮੀਡੀਆ ਸੰਸਥਾਵਾਂ ਵਿਚ ਪ੍ਰਸਾਰਿਤ ਕੀਤੀ ਗਈ ਹੈ, ਜੋ ਪੂਰੀ ਤਰ੍ਹਾਂ ਝੂਠ ਹੈ।”

ਉਹਨਾਂ ਨੇ ਦੱਸਿਆ ਕਿ ਯੂਕਰੇਨ ਦੇ ਸਾਰੇ ਜਹਾਜ਼ ਸਹੀ ਸਲਾਮਤ ਸਵਦੇਸ਼ ਪਰਤ ਆਏ ਹਨ ਅਤੇ ਅਫਗਾਨਿਸਤਾਨ ਤੋਂ 256 ਯੂਕਰੇਨੀ ਲੋਕਾਂ ਨੂੰ ਕੱਢ ਲਿਆ ਗਿਆ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਯੇਨਿਨ ਕਾਬੁਲ ਹਵਾਈ ਅੱਡੇ ‘ਤੇ ਪੈਦਾ ਹੋਈ ਹਫੜਾ-ਦਫੜੀ ਦੇ ਬਾਰੇ ਚਰਚਾ ਕਰ ਰਹੇ ਹਨ ਅਤੇ ਉੱਥੋਂ ਲੋਕਾਂ ਨੂੰ ਕੱਢਣ ਵਿਚ ਸਾਡੇ ਡਿਪਲੋਮੈਟਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

- Advertisement -

 

      ਯੂਕਰੇਨ ਵਿਦੇਸ਼ ਮੰਤਰਾਲਾ ਅਫਗਾਨਿਸਤਾਨ ਵਿਚ ਹਾਲੇ ਰਹਿ ਰਹੇ ਆਪਣੇ ਨਾਗਰਿਕਾਂ ਤੋਂ ਲਗਾਤਾਰ ਸੰਪਰਕ ਵਿੱਚ ਹਨ ਅਤੇ ਉੱਥੋਂ ਉਹਨਾਂ ਨੂੰ ਸਹੀ ਸਲਾਮਤ ਕੱਢਣ ਲਈ ਢੰਗਾਂ ‘ਤੇ ਵਿਚਾਰ ਕਰ ਰਿਹਾ ਹੈ।

ਗੌਰਤਲਬ ਹੈ ਕਿ ਇਸ ਸਮੇਂ ਅਫਗਾਨਿਸਤਾਨ ਦੀਆਂ ਸਾਰੀਆਂ ਸਰਹੱਦਾਂ ‘ਤੇ ਤਾਲਿਬਾਨ ਦਾ ਕਬਜ਼ਾ ਹੈ ਅਤੇ ਉੱਥੇ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦਾ ਕੰਮ ਕਾਬੁਲ ਹਵਾਈ ਅੱਡੇ ਤੋਂ ਕੀਤਾ ਜਾ ਰਿਹਾ ਹੈ ਜਿੱਥੇ ਅਮਰੀਕੀ ਅਤੇ ਨਾਟੋ ਸੈਨਿਕ ਤਾਇਨਾਤ ਹਨ।

Share this Article
Leave a comment