ਮੁੱਖ ਮੰਤਰੀ ਖੱਟਰ ਪਹੁੰਚੇ ਚੰਡੀਗੜ੍ਹ ਸੀਐੱਮ ਨਿਵਾਸ, 10 ਦਿਨ ਰਹਿਣਗੇ ਇਕਾਂਤਵਾਸ

TeamGlobalPunjab
2 Min Read

ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਆਪਣੇ ਸੀਐੱਮ ਨਿਵਾਸ ਪਹੁੰਚ ਗਏ ਹਨ। ਅਗਲੇ ਦਸ ਦਿਨਾਂ ਤੱਕ ਮੁੱਖ ਮੰਤਰੀ ਖੱਟਰ ਇਸੇ ਘਰ ਵਿੱਚ ਇਕਾਂਤਵਾਸ ਰਹਿਣਗੇ।

ਹਰਿਆਣਾ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਮਨੋਹਰ ਲਾਲ ਖੱਟਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ। ਮੁੱਖ ਮੰਤਰੀ ਮੇਦਾਂਤਾ ਹਸਪਤਾਲ ਵਿੱਚ ਕੋਰੋਨਾ ਦਾ ਇਲਾਜ ਕਰਵਾ ਰਹੇ ਸਨ। ਕੁਝ ਦਿਨ ਹਸਪਤਾਲ ਰਹਿਣ ਤੋਂ ਬਾਅਦ ਉਹ ਗੁਰੂਗ੍ਰਾਮ ਸਥਿਤ ਲੋਕ ਨਿਰਮਾਣ ਵਿਸ਼ਰਾਮ ਘਰ ਵਿੱਚ ਇਕਾਂਤਵਾਸ ਸਨ।

ਗੁਰੂਗ੍ਰਾਮ ਤੋਂ ਚੰਡੀਗੜ੍ਹ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਹਰਿਆਣਾ ਦੀ ਜਨਤਾ ਨੂੰ ਕੋਰੋਨਾ ਨਾਲ ਲੜਨ ਦਾ ਸੰਦੇਸ਼ ਦਿੱਤਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੋਰੋਨਾ ਨੂੰ ਹਰਾਉਣ ਦੇ ਲਈ ਸਾਵਧਾਨੀਆਂ ਵਰਤਨੀ ਜ਼ਰੂਰੀ ਹਨ। ਕੋਰੋਨਾ ਤੋਂ ਸਾਨੂੰ ਡਰਨਾ ਨਹੀਂ ਹੈ ਉਸ ਤੋਂ ਸਾਨੂੰ ਸੁਚੇਤ ਰਹਿਣਾ ਹੈ। ਮੇਰੇ ਤੋਂ ਸਾਵਧਾਨੀ ਵਰਤਣ ਵਿੱਚ ਕਿਤੇ ਨਾ ਕਿਤੇ ਗਲਤੀ ਹੋਈ ਹੈ ਜਿਸ ਕਾਰਨ ਮੈਂ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹਾਂ।

ਹਰਿਆਣਾ ਵਿਧਾਨ ਸਭਾ ਸੈਸ਼ਨ ਦਾ ਇਜਲਾਸ 26 ਅਗਸਤ ਨੂੰ ਸ਼ੁਰੂ ਹੋਇਆ ਸੀ। ਉਸ ਤੋਂ ਪਹਿਲਾਂ ਹਰਿਆਣਾ ਦੇ ਵਿਧਾਨ ਸਭਾ ਸਪੀਕਰ ਨੇ ਹਦਾਇਤ ਦਿੱਤੀ ਸੀ, ਕਿ ਸੈਸ਼ਨ ਵਿੱਚ ਹਾਜ਼ਰ ਹੋਣ ਲਈ ਸਾਰੇ ਵਿਧਾਇਕਾਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਜਿਸ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕੋਰੋਨਾ ਟੈਸਟ ਕਰਵਾਇਆ ਅਤੇ ਉਹ 24 ਅਗਸਤ ਨੂੰ ਪਾਜ਼ਿਟਿਵ ਪਾਏ ਗਏ ਸਨ।

Share this Article
Leave a comment