ਵੱਡੀ ਖਬਰ:- ਦੋਹਾ ਤੋਂ ਕੈਨੇਡਾ ਦਰਮਿਆਨ ਫਲੈਟਾਂ ਜਲਦ ਹੋਣਗੀਆਂ ਸ਼ੁਰੂ

TeamGlobalPunjab
2 Min Read

ਬਰੈਂਪਟਨ ਦੇ ਐਮਪੀਜ਼ ਨਾਲ ਟਾਊਨ ਹਾਲ ਮੀਟਿੰਗ ਕੈਨੇਡਾ ਦੇ ਵਿਦੇਸ਼ ਮੰਤਰੀ ਵੱਲੋਂ ਕੀਤੀ ਗਈ। ਜਿੰਨ੍ਹਾਂ ਦੱਸਿਆ ਕਿ 2 ਹਜ਼ਾਰ ਦੇ ਕਰੀਬ ਕੈਨੇਡੀਅਨਾਂ ਨੂੰ ਭਾਰਤ ਤੋਂ ਵਾਪਸ ਲਿਆਂਦਾ ਜਾ ਚੁੱਕਾ ਹੈ ਅਤੇ ਹੁਣ ਕਤਰ ਏਅਰਲਾਇਨ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਤਹਿਤ ਇੰਡੀਆ ਤੋਂ ਦੋਹਾ ਤੋਂ ਕੈਨੇਡਾ ਦਰਮਿਆਨ ਫਲੈਟਾਂ ਸ਼ੁਰੂ ਕੀਤੀਆ ਜਾਣਗੀਆਂ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਦੇ ਨਾਲ ਵੀ ਇਨੀਸ਼ਲੀ ਐਰੇਂਜਮਿੰਟ ਕੀਤੇ ਗਏ ਹਨ। ਹੁਣ ਕੈਨੇਡਾ ਵੱਲੋਂ ਬੈਂਗਲੁਰੂ ਅਤੇ ਅੰਮ੍ਰਿਤਸਰ ਤੋਂ ਵੀ ਫਲਾਇਟਾਂ ਸ਼ੁਰੂ ਕੀਤੀਆ ਜਾਣਗੀਆਂ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਦੌਰਾਨ ਵੱਖ-ਵੱਖ ਦੇਸ਼ਾਂ ਵੱਲੋਂ ਜਦੋਂ ਲਾਕਡਾਊਨ ਸ਼ੁਰੂ ਕੀਤਾ ਗਿਆ ਸੀ ਤਾਂ ਹਵਾਈ ਯਾਤਰਾ ਵੀ ਪੂਰੀ ਤਰਾਂ ਬੰਦ ਕਰ ਦਿਤੀ ਗਈ ਸੀ। ਇਸ ਦੌਰਾਨ ਕਈ ਲੋਕ ਬੇਗਾਨੇ ਦੇਸ਼ਾਂ ਵਿਚ ਹੀ ਫਸ ਗਏ ਸਨ ਜੋ ਕਿ ਆਪਣੇ ਕੰਮ ਕਾਜ ਲਈ ਗਏ ਹੋਏ ਸਨ। ਪਰ ਕੈਨੇਡਾ ਸਰਕਾਰ ਆਪਣੇ ਨਾਗਰਿਕਾਂ ਨੂੰ ਆਪਣੇ ਦੇਸ਼ ਵਾਪਿਸ ਲੈਕੇ ਆਉਣ ਲਈ ਕਈ ਕਦਮ ਚੁੱਕ ਰਹੀ ਹੈ। ਬੇਸ਼ਕ ਏਅਰਲਾਈਨਜ਼ ਹਾਲੇ ਵੀ ਬੰਦ ਹਨ ਪਰ ਕੈਨੇਡਾ ਸਰਕਾਰ ਸਰਕਾਰੀ ਤੌਰ ਤੇ ਫਲਾਈਟਾਂ ਰਵਾਨਾ ਕਰ ਰਹੀ ਹੈ ਤਾਂ ਜੋ ਉਹਨਾਂ ਦੇ ਨਾਗਰਿਕ ਕੈਨੇਡਾ ਵਾਪਿਸ ਆਪਣੇ ਪਰਿਵਾਰਾਂ ਵਿਚ ਆ ਸਕਣ।

ਤੇ ਉੱਧਰ ਬਰੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ ਵੱਲੋਂ ਕੈਨੇਡਾ ਵੇਜ ਸਬਸਿਡੀ ਨੂੰ ਅਪਲਾਈ ਕਰਨ ਸਬੰਧੀ ਜਾਣਕਾਰੀ ਸਭ ਨਾਲ ਸਾਂਝੀ ਕੀਤੀ ਗਈ। ਜਿੰਨ੍ਹਾਂ ਦੱਸਿਆ ਕਿ ਵੇਜ ਸਬਸਿਡੀ ਸਬੰਧੀ ਕੋਈ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਈ-ਮੇਲ ਦੇ ਜ਼ਰੀਏ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Share this Article
Leave a comment