ਨਿਊਜ਼ ਡੈਸਕ: ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਟਰੋ ਕੁਲੇਬਾ ਨੇ ਟਵੀਟ ਕਰਕੇ ਦੱਸਿਆ ਹੈ ਕਿ ‘ਪੁਤਿਨ ਨੇ ਹੁਣੇ-ਹੁਣੇ ਯੂਕਰੇਨ ‘ਤੇ ਵੱਡੇ ਪੈਮਾਨੇ ‘ਤੇ ਹਮਲਾ ਕੀਤਾ ਹੈ।’ ਉਨ੍ਹਾਂ ਨੇ ਕਿਹਾ ਕਿ ਯੂਕਰੇਨ ਆਪਣਾ ਬਚਾਅ ਕਰੇਗਾ ਅਤੇ ਜਿੱਤੇਗਾ। ਉਨ੍ਹਾਂ ਕਿਹਾ ਆਮ ਨਾਗਰਿਕ ਹਮਲਿਆਂ ਦੀ ਲਪੇਟ ‘ਚ ਆ ਗਏ ਹਨ। ਉਨ੍ਹਾਂ ਕਿਹਾ ਕਿ ਦੁਨੀਆ ਪੁਤਿਨ ਨੂੰ ਰੋਕ ਸਕਦੀ ਹੈ ਅਤੇ ਜ਼ਰੂਰ ਰੋਕਣਾ ਚਾਹੀਦਾ ਹੈ, ‘ਹੁਣ ਕਰਵਾਈ ਕਰਨ ਦਾ ਸਮਾਂ ਹੈ।’
Putin has just launched a full-scale invasion of Ukraine. Peaceful Ukrainian cities are under strikes. This is a war of aggression. Ukraine will defend itself and will win. The world can and must stop Putin. The time to act is now.
— Dmytro Kuleba (@DmytroKuleba) February 24, 2022
ਦੱਸਣਯੋਗ ਹੈ ਕਿ ਵਲਾਦੀਮੀਰ ਪੁਤਿਨ ਵਲੋਂ ਯੂਕਰੇਨ ‘ਤੇ ਫੌਜੀ ਕਾਰਵਾਈ ਦਾ ਐਲਾਨ ਕਰਨ ਤੋਂ ਬਾਅਦ ਹੀ ਰਾਜਧਾਨੀ ਕੀਵ ਅਤੇ ਕਰਾਮਾਤੋਰਸਕ ਅਤੇ ਡੋਨੇਤਸਕ ਵਿੱਚ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਹਨ। ਇਸ ਤੋਂ ਇਲਾਵਾ ਯੂਕਰੇਨ ਦੇ ਹੋਰ ਕਈ ਹਿੱਸਿਆਂ ਵਿੱਚ ਵੀ ਧਮਾਕਿਆਂ ਦੀ ਰਿਪੋਰਟਾਂ ਮਿਲ ਰਹੀਆਂ ਹਨ।
ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕੀਵ ਦੇ ਮੁੱਖ ਬੋਰਿਸਪੋਲ ਹਵਾਈ ਅੱਡੇ ਦੇ ਨਜ਼ਦੀਕੀ ਵੀ ਗੋਲੀ ਚੱਲਣ ਦੀਆਂ ਅਵਾਜ਼ਾਂ ਸੁਣੀਆਂ ਗਈਆਂ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਉੱਤਰ-ਪੂਰਬ ਦੇ ਖ਼ਰਕੀਵ, ਦੱਖਣ ਵਿੱਚ ਓਡੇਸਾ ਅਤੇ ਪੂਰਬ ਵਿੱਚ ਡੋਨੇਤਸਕ ਓਬਲਾਸਟ ਖੇਤਰਾਂ ਵਿੱਚ ਵੀ ਧਮਾਕਿਆਂ ਦੀਆਂ ਖ਼ਬਰਾਂ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.