ਮੂਲਵਾਸੀ ਲੋਕਾਂ ਨੂੰ ਜਿਹੜੀ ਤਕਲੀਫ ਤੇ ਦਰਦ ਹੋਇਆ ਹੈ ਉਸ ਦਾ ਭਾਰ ਵੰਡਾਉਣਾ ਕੈਨੇਡਾ ਦੀ ਜ਼ਿੰਮੇਵਾਰੀ : ਟਰੂਡੋ

TeamGlobalPunjab
2 Min Read

ਓਟਾਵਾ :  ਸਸਕੈਚਵਨ ਦੇ ਪੁਰਾਣੇ ਮੈਰੀਵਲ ਰੈਜ਼ੀਡੈਂਸ਼ੀਅਲ ਸਕੂਲ ਦੇ ਗ੍ਰਾਊਂਡਜ਼ ਤੋਂ ਮਿਲੀਆਂ 751 ਕਬਰਾਂ ਕਾਰਨ ਕਾਓਐਸਿਸ ਫਰਸਟ ਨੇਸ਼ਨ ਦੇ ਮੂਲਵਾਸੀ ਲੋਕਾਂ ਨੂੰ ਜਿਹੜੀ ਤਕਲੀਫ ਤੇ ਦਰਦ ਹੋਇਆ ਹੈ ਉਸ ਦਾ ਭਾਰ ਵੰਡਾਉਣਾ ਕੈਨੇਡਾ ਦੀ ਜਿ਼ੰਮੇਵਾਰੀ ਹੈ, ਇਹ ਪ੍ਰਗਟਾਵਾ ਕੀਤਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ।

ਇੱਕ ਬਿਆਨ ਵਿੱਚ ਟਰੂਡੋ ਨੇ ਆਖਿਆ ਕਿ ਇਨ੍ਹਾਂ ਖਬਰਾਂ ਕਾਰਨ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਇਸ ਜਾਂਚ ਲਈ ਫੈਡਰਲ ਫੰਡ ਤੇ ਸਰੋਤ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਜੋ ਕੁੱਝ ਅਤੀਤ ਵਿੱਚ ਗਲਤ ਹੋਇਆ ਹੈ ਉਸ ਨੂੰ ਸੱਭ ਦੇ ਸਾਹਮਣੇ ਲਿਆਂਦਾ ਜਾ ਸਕੇ। ਟਰੂਡੋ ਨੇ ਆਖਿਆ ਕਿ ਜੋ ਚਲੇ ਗਏ ਅਸੀਂ ਉਨ੍ਹਾਂ ਨੂੰ ਵਾਪਿਸ ਨਹੀਂ ਲਿਆ ਸਕਦੇ ਪਰ ਅਸੀੱ ਇਸ ਅਨਿਆ ਦਾ ਸੱਚ ਸਾਰਿਆਂ ਨੂੰ ਦੱਸ ਸਕਦੇ ਹਾਂ ਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਨਾਲ ਨਾਲ ਹਮੇਸ਼ਾਂ ਉਨ੍ਹਾਂ ਨੂੰ ਸਨਮਾਨ ਦੇ ਸਕਦੇ ਹਾਂ।

 

- Advertisement -

ਟਰੂਡੋ ਨੇ ਆਖਿਆ ਕਿ ਮੈਰੀਵਲ ਤੇ ਕੈਮਲੂਪਸ ਦੀਆਂ ਲੱਭਤਾਂ ਤਾਂ ਵੱਡੀ ਤ੍ਰਾਸਦੀ ਦਾ ਛੋਟਾ ਜਿਹਾ ਹਿੱਸਾ ਹਨ। ਇਹ ਸੱਭ ਮੂਲਵਾਸੀ ਲੋਕਾਂ ਨਾਲ ਹੋਏ ਨਸਲਵਾਦ, ਪੱਖਪਾਤ ਤੇ ਅਨਿਆ ਦੀਆਂ ਘਟਨਾਵਾਂ ਦੀ ਮਿਸਾਲ ਹੈ। ਇਹ ਸੱਭ ਮੂਲਵਾਸੀ ਲੋਕਾਂ ਨੂੰ ਇਸ ਦੇਸ਼ ਵਿੱਚ ਅੱਜ ਵੀ ਸਹਿਣਾ ਪੈ ਰਿਹਾ ਹੈ। ਅੱਜ ਸਾਨੂੰ ਇਸ ਸੱਚ ਨੂੰ ਸਵੀਕਾਰਨ ਦੀ ਲੋੜ ਹੈ, ਆਪਣੇ ਅਤੀਤ ਤੋਂ ਕੁੱਝ ਸਿੱਖਣ ਦੀ ਲੋੜ ਹੈ ਤੇ ਸੁਲ੍ਹਾ ਦੇ ਰਾਹ ਉੱਤੇ ਇੱਕਠੇ ਤੁਰਨ ਦੀ ਲੋੜ ਹੈ ਤਾਂ ਕਿ ਅਸੀੱ ਬਿਹਤਰ ਭਵਿੱਖ ਦੀ ਉਸਾਰੀ ਕਰ ਸਕੀਏ।

ਇਸੇ ਤਰਜ ਉੱਤੇ ਇੰਡੀਜੀਨਸ ਸਰਵਿਸ ਮਨਿਸਟਰ ਮਾਰਕ ਮਿਲਰ ਨੇ ਆਖਿਆ ਕਿ ਕਾਓਐਸਿਸ ਫਰਸਟ ਨੇਸਨ ਨੂੰ ਜਾਂਚ ਪ੍ਰਕਿਰਿਆ ਜਿਸ ਤਰ੍ਹਾਂ ਅੱਗੇ ਵਧਾਉਣੀ ਹੈ ਉਸ ਲਈ ਤੇ ਜਿਹੋ ਜਿਹੀ ਮਦਦ ਦੀ ਲੋੜ ਹੈ ਉਹ ਦੇਣ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।

- Advertisement -
Share this Article
Leave a comment