ਪੁਲਿਸ ਇੰਸਪੈਕਟਰ ਨੇ ਹੀ ਚਲਾਈਆਂ ਆਪਣੇ ਪੁੱਤਰਾਂ ਅਤੇ ਨੂੰਹਾਂ ‘ਤੇ ਗੋਲੀਆਂ, ਇਕ ਦੀ ਮੌਤ

TeamGlobalPunjab
1 Min Read

ਕੈਥਲ : ਲੌਕ ਡਾਉਣ ਦਰਮਿਆਨ ਪੁਲਿਸ ਪ੍ਰਸਾਸ਼ਨ ਵੱਲੋਂ ਨਿਭਾਈ ਜਾ ਰਹੀ ਡਿਉਟੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਘਟ ਹੀ ਹੋਵੇਗੀ। ਪਰ ਇਸ ਦੌਰਾਨ ਕੁਝ ਅਧਿਕਾਰੀਆਂ ‘ਤੇ ਲਗ ਰਹੇ ਦੋਸ਼ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਨੂੰ ਫਿੱਕਾ ਪਾ ਦਿੰਦੇ ਹਨ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਥੇ ਇਕ ਪੁਲਿਸ ਇੰਸਪੈਕਟਰ ‘ਤੇ ਹੀ ਆਪਣੇ ਪੁੱਤਰਾਂ ਅਤੇ ਨੂੰਹ ‘ਤੇ ਗੋਲੀਆਂ ਚਲਾਉਣ ਦੇ ਦੋਸ਼ ਲਗ ਰਹੇ ਹਨ । ਇਥੇ ਹੀ ਬੱਸ ਨਹੀਂ  ਇਸ ਗੋਲੀਬਾਰੀ ਵਿਚ ਇਕ ਬੇਟੇ ਦੀ ਮੌਤ ਵੀ ਹੋਈ ਦੱਸੀ ਜਾ ਰਹੀ ਹੈ । ਰਿਪੋਰਟਾਂ ਅਨੁਸਾਰ ਇਸ ਦੇ ਨਾਲ ਹੀ ਦੂਜੇ ਬੇਟੇ ਅਤੇ ਦੋਵੇਂ ਨੂੰਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤਿੰਨਾਂ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ ਹੈ। 

ਇਹ ਦੋਸ਼ ਥਾਣਾ ਕਲੋਨੀ ਵਿਚ ਰਹਿਣ ਵਾਲੇ ਇੰਸਪੈਕਟਰ ਸਤਬੀਰ ਤੇ ਲਗੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ  ਨੇ ਦੇਰ ਰਾਤ ਸੁੱਤੇ ਪਏ ਆਪਣੇ ਪੁੱਤਰਾਂ ਅਤੇ ਨੂੰਹ ‘ਤੇ ਫਾਇਰਿੰਗ ਕੀਤੀ। ਦੋਵਾਂ ਪੁੱਤਰਾਂ ਨੂੰ ਗੋਲੀਆਂ ਲੱਗੀਆਂ ਪਰ ਇਸ ਦੌਰਾਨ ਨੂੰਹਾਂ ਭਾਵੇਂ ਜਾਨ ਬਚਾਉਣ ਵਿੱਚ ਕਾਮਯਾਬ ਰਹੀਆਂ ਪਰ ਉਹ ਗੰਭੀਰ ਰੂਪ ਵਿੱਚ ਜ਼ਖਮੀ ਹਨ।

Share this Article
Leave a comment