ਕੀਵ: ਯੂਕਰੇਨ ‘ਚ ਰਾਸ਼ਟਰਪਤੀ ਅਹੁਦੇ ਲਈ ਕਰਵਾਈਆਂ ਗਈਆਂ ਚੌਣਾ ‘ਚ ਬਿਨ੍ਹਾ ਕਿਸੇ ਸਿਆਸੀ ਤਜਰਬੇ ਵਾਲੇ ਕਾਮੇਡੀਅਨ ਵੋਲੋਡੀਮੀਰ ਜੈਲੇਂਸਕੀ (41) ਨੇ ਵੱਡੀ ਜਿੱਤ ਹਾਸਲ ਕੀਤੀ। ਸ਼ੁਰੂਆਤੀ ਨਤੀਜਿਆਂ ‘ਚ ਉਨ੍ਹਾਂ ਨੂੰ 73 ਫ਼ੀਸਦੀ ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਪੈਟਰੋ ਪੋਰੋਸ਼ੇਂਕੋ ਨੇ ਹਾਰ ਮੰਨ ਲਈ ਹੈ। ਰਾਜਧਾਨੀ ਕੀਵ ‘ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਜੈਲੇਂਸਕੀ ਨੇ ਕਿਹਾ ਕਿ ਉਹ ਸਿਆਸਤ ਨਹੀਂ ਛੱਡਣਗੇ ਅਤੇ ਨਾ ਹੀ ਕਦੇ ਲੋਕਾਂ ਦਾ ਭਰੋਸਾ ਤੋੜਨਗੇ।
ਯੂਕਰਨੇ ਦੇ ਰਾਸ਼ਟਰਪਤੀ ਚੋਣ ਦਾ ਇਹ ਨਤੀਜਾ ਇਸ ਲਈ ਵੀ ਹੈਰਾਨ ਕਰਨ ਵਾਲਾ ਹੈ, ਕਿਉਂਕਿ ਜੈਲੇਂਸਕੀ ਨੇ ਦੇਸ਼ ਦੇ ਮੌਜੂਦਾ ਮਾਹੌਲ ਵਿਰੁੱਧ ਮਜ਼ਾਕ ਵਜੋਂ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ। ਯੂਕਰੇਨ ‘ਚ ਲੋਕ ਸਮਾਜਿਕ ਬੁਰਾਈ, ਭ੍ਰਿਸ਼ਟਾਚਾਰ ਅਤੇ ਉੱਤਰੀ ਯੂਕਰੇਨ ‘ਚ ਰੂਸੀ ਸਮਰਥਨ ਵਾਲੇ ਵੱਖਵਾਦੀਆਂ ਨਾਲ ਯੁੱਧ ਕਾਰਨ ਬਹੁਤ ਜ਼ਿਆਦਾ ਨਾਰਾਜ਼ ਸਨ। ਇਹੀ ਕਾਰਨ ਹੈ ਕਿ ਸਿਆਸਤ ਦਾ ਕੋਈ ਤਜ਼ਰਬਾ ਨਾ ਰੱਖਣ ਵਾਲੇ ਜੈਲੇਂਸਕੀ ਨੂੰ ਇੰਨੀਆਂ ਵੋਟਾਂ ਮਿਲੀਆਂ।
ਟੀਵੀ ਕਾਮੇਡੀਅਨ ਵੋਲੋਡੀਮੀਰ ਜ਼ੈਲੇਂਸਕੀ ਦਾ ਮੁਕਾਬਲਾ ਵੱਡੇ ਸਨਅਤਕਾਰ ਅਤੇ ਮੌਜੂਦਾ ਰਾਸ਼ਟਰਪਤੀ ਪੈਟਰੋ ਪੋਰੋਸ਼ੇਂਕੋ ਨਾਲ ਸੀ। ਐਗਜ਼ਿਟ ਪੋਲਜ਼ ਦੇ ਇਹ ਨਤੀਜੇ ਰਾਸ਼ਟਰਪਤੀ ਪੈਟਰੋ ਪੋਰੋਸ਼ੇਂਕੋ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਵੋਲੋਡੀਮੀਰ ਨੇ ਜਿੱਤ ਤੋਂ ਬਾਅਦ ਕਿਹਾ, “ਮੈਂ ਤੁਹਾਡਾ ਕਦੇ ਵੀ ਭਰੋਸਾ ਨਹੀਂ ਤੋੜਾਂਗਾ। ਮੈਂ ਹਾਲੇ ਅਧਿਕਾਰਿਕ ਤੌਰ ‘ਤੇ ਰਾਸ਼ਟਰਪਤੀ ਨਹੀਂ ਹਾਂ ਪਰ ਯੂਕਰੇਨ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਸੋਵੀਅਤ ਯੂਨੀਅਨ ਤੋਂ ਬਾਅਦ ਦੇ ਦੇਸ਼ਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਵੱਲ ਵੇਖੋ। ਸਭ ਕੁਝ ਸੰਭਵ ਹੈ।”
ਇੱਥੇ ਮਜ਼ਾਕ- ਮਜ਼ਾਕ ‘ਚ ਹੀ ਕਾਮੇਡੀਅਨ ਬਣ ਗਿਆ ਰਾਸ਼ਟਰਪਤੀ
Leave a comment
Leave a comment