ਲਾਸ ਏਂਜਲਸ: ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਸਿੱਖ ਜੋੜਾ ਫੂਡ ਟਰੱਕ ਸੇਵਾ ਕਰ ਰਿਹਾ ਹੈ ਜੋ ਹਰ ਰੋਜ਼ ਸ਼ਹਿਰ ਵਿੱਚ 1000 ਲੋਕਾਂ ਦੇ ਖਾਣੇ ਦਾ ਪ੍ਰਬੰਧ ਕਰਦਾ ਹੈ।
https://www.instagram.com/p/B4yfFdUhU1M/
ਖ਼ਬਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਰਵੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਜੈਕੀ ਨੇ ਇਸ ਫੂਡ ਟਰੱਕ ਦਾ ਨਾਮ ‘ਸ਼ੇਅਰ ਏ ਮੀਲ’ ਰੱਖਿਆ ਹੈ। ਉਹ ਦੋਵੇਂ ਆਪਣੇ ਟਰੱਕ ਦੇ ਜ਼ਰੀਏ ਲਾਸ ਏਂਜਲਸ ਦੇ ਵੱਖ-ਵੱਖ ਇਲਾਕਿਆਂ ਵਿੱਚ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਵਿੱਚ ਸ਼ਾਕਾਹਾਰੀ ਭੋਜਨ ਤੇ ਪਾਣੀ ਵੰਡਦੇ ਹਨ।
https://www.instagram.com/p/Bgj4-WyjDSu/
- Advertisement -
ਰਵੀ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਹਰ ਸ਼ਾਮ ਵੱਖ-ਵੱਖ ਜਾਤੀ, ਸੰਸਕ੍ਰਿਤੀ ਦੇ ਵਲੰਟੀਅਰਜ਼ ਦਾ ਇੱਕ ਸਮੂਹ ਉਨ੍ਹਾਂ ਦੇ ਮੋਬਾਇਲ ਟਰੱਕ ਸ਼ੇਅਰ ਏ ਮੀਲ ਤੇ ਸੈਂਟਰਲ ਕਮਿਊਨਿਟੀ ਕਿਚਨ ਵਿੱਚ ਚਾਵਲ ਅਤੇ ਬੀਨਜ਼ ਨਾਲ ਬਣੇ ਭੋਜਨ ਨੂੰ ਤਿਆਰ ਕਰਨ ਆਉਂਦਾ ਹੈ।
https://www.instagram.com/p/BghHXybDcFV/
ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਡਾ ਫੂਡ ਟਰੱਕ ਇੱਕ ਮੋਬਾਇਲ ਕਿਚਨ ਦੀ ਤਰ੍ਹਾਂ ਹੈ ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ਾਮ ਦੇ ਸਮੇਂ ਇਕੱਠੇ ਹੋਣ ਵਾਲੇ ਬੇਘਰ ਲੋਕਾਂ ਨੂੰ ਜਾ ਕੇ ਭੋਜਨ ਕਰਵਾਉਂਦਾ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦਾ ਫੂਡ ਟਰੱਕ ਤੈਅ ਸਮੇਂ ਤੇ ਭੋਜਨ ਡਿਲੀਵਰ ਕਰਦਾ ਹੈ ਜੇਕਰ ਭੋਜਨ ਠੰਡਾ ਵੀ ਹੋ ਜਾਵੇ ਤਾਂ ਉਸ ਨੂੰ ਗਰਮ ਕਰਕੇ ਲੋਕਾਂ ਨੂੰ ਪਰੋਸਿਆ ਜਾਂਦਾ ਹੈ ।
https://www.instagram.com/p/B46eLDoBRAe/
ਰਵੀ ਸਿੰਘ ਨੇ ਦੱਸਿਆ ਕਿ ਇਸ ਸੇਵਾ ਨੂੰ ਜਾਰੀ ਰੱਖਣ ਅਤੇ ਹੋਰ ਅੱਗੇ ਵਧਾਉਣ ਲਈ ਉਹ ਆਪਣੇ ਸਮਰਥਕਾਂ ਦੇ ਨਾਲ ਫੰਡ ਵੀ ਇਕੱਠਾ ਕਰਦੇ ਹਨ। ਇਸ ਦੇ ਨਾਲ ਹੀ ਰਵੀ ਸਿੰਘ ਦਾ ਫੂਡ ਟਰੱਕ ਬੇਕਰ ਲੋਕਾਂ ਨੂੰ ਕੰਬਲ ਜੁਰਾਬਾਂ ਅਤੇ ਹੋਰ ਜ਼ਰੂਰੀ ਸਮਾਨ ਵੀ ਉਪਲੱਬਧ ਕਰਵਾਉਂਦਾ ਹੈ।