ਓਹਾਇਓ: ਅਕਸਰ ਲੋਕ ਆਪਣਾ ਭਾਰ ਘਟਾਉਣ ਲਈ ਬਹੁਤ ਪਰੇਸ਼ਾਨ ਰਹਿੰਦੇ ਹਨ ਜਾਂ ਤਾਂ ਉਹ ਡਾਈਟਿੰਗ ਕਰਦੇ ਹਨ ਜਾਂ ਤਾਂ ਉਨ੍ਹਾਂ ਨੂੰ ਕਸਰਤ ‘ਚ ਸਖਤ ਮਹਿਨਤ ਕਰਨੀ ਪੈਂਦੀ ਹੈ ਇਸ ਦੇ ਬਾਵਜੂਦ ਹੀ ਕੁਝ ਹੀ ਲੋਕਾਂ ਨੂੰ ਇਸ ਚੀਜ ਦਾ ਫਾਇਦਾ ਹੁੰਦਾ ਹੈ। ਪਰ ਅਮਰੀਕਾ ਦੀ ਓਹਾਇਓ ‘ਚ ਰਹਿਣ ਵਾਲੇ ਇੱਕ ਵਿਅਕਤੀ ਨੇ ਭਾਰ ਘਟਾਉਣ ਦਾ ਇੱਕ ਅਨੋਖਾ ਤਰੀਕਾ ਲਭ ਲਿਆ ਹੈ।
ਹੁਣ ਤੱਕ ਮੰਨਿਆ ਜਾ ਰਿਹਾ ਸੀ ਕਿ ਬੀਅਰ ਜਾਂ ਐਲਕੋਹਲ ਪੀਣ ਨਾਲ ਭਾਰ ‘ਚ ਵਾਧਾ ਹੁੰਦਾ ਹੈ ਪਰ ਡੇਲ ਹਾਲ ਨਾਮ ਦੇ ਇੱਕ ਵਿਅਕਤੀ ਨੇ 46 ਦਿਨਾਂ ਤੱਕ ਸਿਰਫ ਬੀਅਰ ਦਾ ਸੇਵਨ ਕੀਤਾ ਜਿਸ ਕਾਰਨ ਉਸਦਾ ਵਜ਼ਨ ਵਧਿਆ ਨਹੀਂ ਬਲਕਿ 20 ਕਿੱਲੋ ਘਟ ਗਿਆ।
ਡੇਲ ਨੇ 46 ਦਿਨਾਂ ਤੱਕ ਕੋਈ ਸਾਲਿਡ ਫੂਡ ਜਾਂ ਖਾਣਾ ਨਹੀਂ ਖਾਇਆ ਤੇ ਨਾ ਹੀ ਉਸਨੇ ਕੋਈ ਚੀਟਿੰਗ ਕੀਤੀ। ਇਸਦਾ ਨਤੀਜਾ ਇਹ ਨਿਕਲਿਆ ਕਿ ਉਸਨੇ ਪੂਰੇ 44 ਪਾਊਂਡ (ਲਗਭਗ 20 ਕਿੱਲੋ) ਵਜ਼ਨ ਘਟਾ ਲਿਆ। ਦੱਸ ਦੇਈਏ ਡੇਲ ਹਾਲ ਖੁਦ ਇਕ ਸ਼ਰਾਬ ਬਣਾਉਣ ਵਾਲੀ ਕੰਪਨੀ (Fifty West Brewing Company) ‘ਚ ਕੰਮ ਕਰਦਾ ਹੈ। ਡੇਲੀ ਮੇਲ ਨੂੰ ਆਪਣੀ ਬੀਅਰ ਡਾਈਟ ਵਾਰੇ ਡੇਲ ਨੇ ਦੱਸਿਆ ਕਿ ਉਸਨੂੰ ਇਹ ਅਈਡੀਆ ਮੋਨਕਸ (Monks) ਵੱਲੋਂ ਇਸਤੇਮਾਲ ਕੀਤੀ ਜਾਣ ਵਾਲੀ ਤਰਲ ਡਾਈਟ ਤੋਂ ਆਇਆ ਤੇ ਇਸ ਡਾਇਟ ਲਈ ਡੇਲ ਨੇ ਬੀਅਰ ਨੂੰ ਚੁਣਿਆ।
https://www.instagram.com/p/BwJjtmiDbzX/
ਡੇਲ ਦਾ ਭਾਰ ਪਹਿਲਾਂ 132 ਕਿੱਲੋ ਸੀ, 46 ਦਿਨਾਂ ਬਾਅਦ ਹੁਣ ਉਸਦਾ ਭਾਰ ਲਗਭਗ 112 ਕਿੱਲੋ ਹੋ ਗਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਇਸ ਦੇ ਦੌਰਾਨ ਉਸਨੇ ਕੋਈ ਚੀਟਿੰਗ ਨਹੀਂ ਕੀਤੀ। ਹਾਲ ਨੇ ਕਿਹਾ ਕਿ ਇੰਨੇ ਦਿਨਾਂ ਤੱਕ ਬੀਅਰ ਡਾਈਟ ਤੇ ਰਹਿਣ ਦੇ ਕਾਰਨ ਵੀ ਉਹ ਬੀਮਾਰ ਨਹੀਂ ਹੋਏ ਹਾਲਾਂਕਿ ਉਹ ਪਹਿਲਾਂ ਤੋਂ ਜ਼ਿਆਦਾ ਸਹਿਤਮੰਦ ਮਹਿਸੂਸ ਕਰ ਰਹੇ ਹਨ।