ਸੁਖਬੀਰ ਬਾਦਲ, ਵਲਟੋਹਾ, ਬੋਨੀ ਤੇ ਹੋਰਨਾਂ ਖ਼ਿਲਾਫ਼ ਇਕ ਪ੍ਰਾਈਵੇਟ ਕੰਪਨੀ ਦੇ ਕੰਮਕਾਜ ‘ਚ ਅੜਿੱਕਾ ਪਾਉਣ ਦਾ ਕੇਸ ਦਰਜ

TeamGlobalPunjab
2 Min Read

ਅੰਮ੍ਰਿਤਸਰ : ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਹੋਰ ਅਕਾਲੀ ਆਗੂਆਂ ਵੱਲੋਂ ਬਿਆਸ ਦਰਿਆ ‘ਤੇ ਹੋ ਰਹੀ ਮਾਈਨਿੰਗ ਉਤੇ ਕੀਤੀ ਗਈ ਛਾਪੇਮਾਰੀ ਦੇ ਸਬੰਧ ਵਿਚ ਥਾਣਾ ਬਿਆਸ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।ਦਰਜ ਕੀਤੇ ਗਏ ਅਪਰਾਧਿਕ ਮਾਮਲੇ ‘ਚ ਪੁਲਿਸ ਨੇ ਇੰਡੀਅਨ ਪੈਨਲ ਕੋਡ ਦੀ ਧਾਰਾ-269, 270 ਅਤੇ 188 ਐਪੀਡੇਮਿਕ ਐਕਟ ਲਗਾਇਆ ਹੈ।

ਥਾਣਾ ਬਿਆਸ ਦੀ ਐੱਸਐੱਚਓ ਸਬ ਇੰਸਪੈਕਟਰ ਪਰਮਿੰਦਰ ਕੌਰ ਨੇ ਦੱਸਿਆ ਕਿ ਇਹ ਮਾਮਲਾ ਮਾਈਨਿੰਗ ਕਰਨ ਵਾਲੀ ਕੰਪਨੀ ਫਰੈਂਡਜ ਐਂਡ ਕੰਪਨੀ ਦੇ ਮੈਨੇਜਰ ਦੀ ਸ਼ਿਕਾਇਤ ਉਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ , ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਅਮਰਪਾਲ ਸਿੰਘ ਬੋਨੀ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ।ਕੰਪਨੀ ਦੇ ਮੈਨੇਜਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਕਾਨੂੰਨ ਮੁਤਾਬਕ ਰੇਤਾ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਕੰਪਨੀ ਨੇ ਇਹ ਠੇਕਾ 14 ਜਨਵਰੀ 2020 ਵਿੱਚ ਤਿੰਨ ਸਾਲ ਲਈ ਲਿਆ ਸੀ।ਸੁਖਬੀਰ ਅਤੇ ਹੋਰਾਂ ਨੇ ਮਾਈਨਿੰਗ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਖੇਤਰ ਵਿਚ ਗੈਰ ਕਾਨੂੰਨੀ ਮਾਈਨਿੰਗ ਦੇ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ।ਇਸ ਦੇ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਨਾਜਾਇਜ਼ ਮਾਈਨਿੰਗ ਲਈ ਮੁੱਖ ਤੌਰ ‘ਤੇ ਜ਼ਿੰਮੇਦਾਰ ਦੱਸਿਆ ਸੀ ਅਤੇ ਕਿਹਾ ਸੀ ਕਿ ਰੇਤ ਮਾਫ਼ੀਆ ਸੂਬੇ ਦੇ ਸੰਸਾਧਨਾਂ ਦੀ ਦਿਨ-ਦਿਹਾੜੇ ਡਕੈਤੀ ਕਰ ਰਿਹਾ ਹੈ।

ਇਸ ਮੌਕੇ ਦਲਜੀਤ ਚੀਮਾ ਨੇ ਟਵੀਟ ਕਰਕੇ ਲਿਖਿਆ ਕਿ ਮਾਈਨਿੰਗ ਮਾਫੀਆ ਨੂੰ ਬੁੱਕ ਕਰਨ ਦੀ ਬਜਾਏ ਪੁਲਿਸ ਨੇ ਸ.ਸੁਖਬੀਰ ਸਿੰਘ ਬਾਦਲ ਅਤੇ 2 ਹੋਰਨਾਂ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ।

Share this Article
Leave a comment