ਜੋਅ ਬਾਇਡਨ ਦੀ ਪਤਨੀ ਦੀ ਕਮਲਾ ਹੈਰਿਸ ਦੇ ਪਤੀ ਨਾਲ ਤਸਵੀਰ ਹੋਈ ਵਾਇਰਲ

Rajneet Kaur
1 Min Read

ਨਿਊਜ਼ ਡੈਸਕ: ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਪਤਨੀ ਜਿਲ ਬਾਇਡਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।  ਜਿਲ ਬਾਇਡਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡਗ ਐਮਹਾਫ ਦੀ ਇਕ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤਸਵੀਰ ‘ਚ ਦੋਵੇਂ ਇਕ ਦੂੁਜੇ  ਨੂੰ ਚੁੰਮਦੇ ਨਜ਼ਰ ਆ ਰਹੇ ਹਨ।  ਇਕ ਰਿਪੋਰਟ ਮੁਤਾਬਕ ਇਹ ਤਸਵੀਰ ਕੈਪਟੀਲ ਹਿਲ ’ਤੇ ਸਟੇਟ ਆਫ ਦ ਯੂਨੀਅਨ ਅਡਰੈਸ ਦੀ ਹੈ। ਯੂਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ’ਚ ਬਹੁਮਤ ਗਵਾਉਣ ਤੋਂ ਬਾਅਦ ਬਾਇਡਨ ਪਹਿਲੀ ਵਾਰ ਇਸ ਨੂੰ ਸੰਬੋਧਨ ਕਰ ਰਹੇ ਸਨ।

ਜਿਲ ਬਾਈਡਨ ਨੂੰ ਚੁੰਮਣ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਕਈ ਸੋਸ਼ਲ ਮੀਡੀਆ ਯੂਜ਼ਰਸ ਵੱਖ-ਵੱਖ ਟਿੱਪਣੀਆਂ ਕਰ ਰਹੇ ਹਨ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment