ਹੁਣ ਘਰੇਲੂ ਸਮਾਗਮ ਜਾਂ ਵਿਆਹ ਸਮਾਗਮ ‘ਚ ਪੁਲਿਸ ਬੈਂਡ ਵਜਾਉਂਦੀ ਆਵੇਗੀ ਨਜ਼ਰ

Rajneet Kaur
2 Min Read

ਨਿਊਜ਼ ਡੈਸਕ; ਹੁਣ ਵਿਆਹਾਂ ‘ਚ ਪੁਲਿਸ ਬੈਂਡ ਵਜਾਉਂਦੀ ਨਜ਼ਰ ਆਵੇਗੀ । ਸ੍ਰੀ ਮੁਕਤਸਰ ਸਾਹਿਬ ਪੁਲਿਸ ਲੋਕਾਂ ਨਾਲ ਸਿਧਾ ਰਾਬਤਾ ਕਾਇਮ ਕਰਦਿਆ ਬੈਂਡ ਸਟਾਫ ਨੂੰ ਫਿਰ ਤੋਂ ਐਕਟਿਵ ਕੀਤਾ ਗਿਆ ਹੈ ।ਹੁਣ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਵਿਅਕਤੀ ਇਸ ਧੁਨ ਲਈ ਮੁਕਤਸਰ ਪੁਲਿਸ ਦੇ ਬੈਂਡ ਨੂੰ ਬੁੱਕ ਕਰ ਸਕਦਾ ਹੈ। ਇਸ ਸਬੰਧੀ ਇੱਕ ਸਰਕੂਲਰ ਜਾਰੀ ਕਰਕੇ ਮੁਕਤਸਰ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ।

ਪੰਜਾਬ ਪੁਲਿਸ ਦੇ ਬੈਂਡ ਸਟਾਫ਼ ਵੱਲੋਂ ਜਿੱਥੇ ਪੁਲਿਸ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਸੀ ਓਥੇ ਹੀ ਲੋਕਾਂ ਦੇ ਪ੍ਰੋਗਰਾਮਾਂ ਵਿਚ ਵੀ ਸ਼ਮੂਲੀਅਤ ਕੀਤੀ ਜਾਵੇਗੀ।ਪੁਲਿਸ ਵਿਭਾਗ ਵੱਲੋਂ ਜਾਰੀ ਸਰਕੂਲਰ ਵਿੱਚ ਸਰਕਾਰੀ ਮੁਲਾਜ਼ਮਾਂ ਲਈ ਇੱਕ ਘੰਟੇ ਦੀ ਬੁਕਿੰਗ ਲਈ ਪੰਜ ਹਜ਼ਾਰ ਰੁਪਏ ਫੀਸ ਰੱਖੀ ਗਈ ਹੈ। ਜਦੋਂ ਕਿ ਪ੍ਰਾਈਵੇਟ ਕਰਮਚਾਰੀਆਂ ਅਤੇ ਆਮ ਲੋਕਾਂ ਲਈ ਇੱਕ ਘੰਟੇ ਦੀ ਬੁਕਿੰਗ ਲਈ 7,000 ਰੁਪਏ ਦਾ ਚਾਰਜ ਰੱਖਿਆ ਗਿਆ ਹੈ। ਇੰਨਾ ਹੀ ਨਹੀਂ ਸਰਕਾਰੀ ਕਰਮਚਾਰੀਆਂ ਤੋਂ 2500 ਰੁਪਏ ਅਤੇ ਆਮ ਲੋਕਾਂ ਤੋਂ ਘੰਟੇ ਦੇ ਆਧਾਰ ‘ਤੇ 3500 ਰੁਪਏ ਵਾਧੂ ਲਏ ਜਾਣਗੇ।

ਦੱਸ ਦਈਏ ਕਿ ਜਿਲਾ ਸ਼੍ਰੀ ਮੁਕਤਸਰ ਸਾਹਿਬ ਦਾ ਪੁਲਿਸ ਬੈਂਡ ਸਟਾਫ 22-23 ਸਾਲਾਂ ਤੋਂ ਲੋਕਾਂ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਦਾ ਆ ਰਿਹਾ ਹੈ ਪਰ ਕਰੋਨਾ ਸਮੇਂ ਇਹ ਪੁਲਿਸ ਬੈਂਡ ਸਟਾਫ ਵੱਲੋਂ ਕਰੋਨਾ ਗਾਇਡਲਾਇਨ ਤੇ ਚਲਦਿਆਂ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨੀ ਬੰਦ ਕਰ ਦਿੱਤੀ ਸੀ ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment