ਪਾਕਿਸਤਾਨ ਵਿਕਾਸ ਦੀ ਥਾਂ ਫੌਜਾਂ ਉਪਰ ਕਿੰਨਾ ਖਰਚ ਕਰ ਰਿਹਾ ਪੈਸਾ; ਪੜ੍ਹੋ ਪੂਰੀ ਖਬਰ

TeamGlobalPunjab
2 Min Read

ਵਰਲਡ ਡੈਸਕ – ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਫੌਜਾਂ ‘ਚ ਭਾਰਤ ਚੌਥੇ ਨੰਬਰ ‘ਤੇ ਹੈ, ਜਦਕਿ ਸਭ ਤੋਂ ਸ਼ਕਤੀਸ਼ਾਲੀ ਅਮਰੀਕਾ ਦੀ ਫੌਜ ਹੈ ਤੇ ਉਸ ਤੋਂ ਬਾਅਦ ਰੂਸੀ ਫੌਜ ਦੂਜੇ ਸਥਾਨ ‘ਤੇ ਹੈ। ਪਾਕਿਸਤਾਨ, ਜੋ ਕੰਗਾਲੀ ਦੇ ਪੜਾਅ ‘ਚੋਂ ਲੰਘ ਰਿਹਾ ਹੈ, ਨੇ ਆਪਣਾ ਸਾਰਾ ਖਰਚ ਫੌਜੀ ਵਿਕਾਸ ‘ਤੇ ਕੀਤਾ ਹੈ। ਉਹ ਇਜ਼ਰਾਈਲ ਤੇ ਕੈਨੇਡਾ ਨੂੰ ਪਛਾੜ ਕੇ ਵਿਸ਼ਵ ਦੀਆਂ ਸ਼ਕਤੀਸ਼ਾਲੀ ਫੌਜਾਂ ਦੀ ਸੂਚੀ ‘ਚ 10 ਵੇਂ ਸਥਾਨ ‘ਤੇ ਪਹੁੰਚ ਗਿਆ ਹੈ।

ਗਲੋਬਲ ਫਾਇਰ ਪਾਵਰ ਇੰਡੈਕਸ 2021 ਦੇ ਅਧਿਕਾਰਤ ਤੌਰ ‘ਤੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ 133 ਵਿਸ਼ਵ ਫੌਜਾਂ ਨੂੰ ਇਸ ‘ਚ ਸ਼ਾਮਲ ਕੀਤਾ ਗਿਆ ਹੈ। ਗਲੋਬਲ ਫਾਇਰ ਪਾਵਰ 2021 ਦੀ ਸਾਲਾਨਾ ਸਮੀਖਿਆ ਦੇ ਅਨੁਸਾਰ ਟੌਪ ਦੇ 15 ਦੇਸ਼ਾਂ ਵਿੱਚ ਆਪਣੀ ਰੈਂਕਿੰਗ ‘ਚ ਸੁਧਾਰ ਕਰਨ ਵਾਲਾ ਪਾਕਿਸਤਾਨ ਇਕਲੌਤਾ ਦੇਸ਼ ਹੈ।

ਦੱਸ ਦਈਏ ਇਹ ਰੈੰਕਿੰਗ 50 ਫੈਕਟਰਸ ‘ਤੇ ਕੀਤੀ ਗਈ ਹੈ। ਇਸ ‘ਚ ਫੌਜੀ ਤਾਕਤ ਤੋਂ ਲੈ ਕੇ ਵਿੱਤੀ, ਲੌਜਿਸਟਿਕਲ ਸੰਭਾਵਨਾ ਤੇ ਭੂਗੋਲਿਕ ਤਾਕਤ ਤੱਕ ਸਭ ਕੁਝ ਸ਼ਾਮਲ ਹੈ। ਪਾਕਿਸਤਾਨ ਨੂੰ 0.2083 ਦਾ ਸਕੋਰ ਮਿਲਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਪਾਕਿਸਤਾਨ ਨੇ ਸਾਲ 2021 ‘ਚ 5 ਸਥਾਨ ਦੀ ਛਲਾਂਗ ਪ੍ਰਾਪਤ ਕੀਤੀ ਹੈ।

ਇਸਤੋਂ ਇਲਾਵਾ ਸੂਚੀ ‘ਚ ਪਾਕਿਸਤਾਨ ਹੁਣ ਇਜ਼ਰਾਈਲ, ਕੈਨੇਡਾ, ਈਰਾਨ ਤੇ ਇੰਡੋਨੇਸ਼ੀਆ ਨੂੰ ਪਛਾੜ ਗਿਆ ਹੈ। ਉਹ ਕੁਲ ਬਜਟ ‘ਚੋਂ 7 ਅਰਬ ਡਾਲਰ ਰੱਖਿਆ ‘ਤੇ ਖਰਚ ਕਰਦਾ ਹੈ। ਭਾਰਤ ਨੂੰ ਪਾਵਰ ਇੰਡੈਕਸ ਰੇਟਿੰਗ 0.1214 ਦਿੱਤੀ ਗਈ ਹੈ। ਭਾਰਤ ਦੇ ਬਾਅਦ ਜਾਪਾਨ, ਦੱਖਣੀ ਕੋਰੀਆ, ਫਰਾਂਸ, ਬ੍ਰਿਟੇਨ ਤੇ ਬ੍ਰਾਜ਼ੀਲ ਹਨ।

- Advertisement -

TAGGED: , ,
Share this Article
Leave a comment