ਫੇਸਬੁੱਕ ਪੋਸਟ ਕਾਰਨ ਸਾਊਦੀ ਦੀ ਜੇਲ੍ਹ ‘ਚ 600 ਦਿਨ ਕੱਟਣ ਤੋਂ ਬਾਅਦ ਭਾਰਤ ਪਰਤਿਆ ਵਿਅਕਤੀ, ਜਾਣੋ ਕੀ ਸੀ ਮਾਮਲਾ

TeamGlobalPunjab
1 Min Read

ਨਿਊਜ਼ ਡੈਸਕ: ਸਾਊਦੀ ਅਰਬ ਦੀ ਜੇਲ੍ਹ ‘ਚ 600 ਦਿਨ ਰਹਿਣ ਤੋਂ ਬਾਅਦ ਇੱਕ ਵਿਅਕਤੀ ਭਾਰਤ ਪਰਤ ਆਇਆ ਹੈ ਤੇ ਉਸ ਦੀ ਵਤਨ ਵਾਪਸੀ ਵਿੱਚ ਕਰਨਾਟਕ ਪੁਲੀਸ ਦੀ ਜਾਂਚ ਦੀ ਅਹਿਮ ਭੂਮਿਕਾ ਰਹੀ ਹੈ। ਅਸਲ ‘ਚ ਕਰਨਾਟਕ ਪੁਲੀਸ ਦੀ ਜਾਂਚ ਨੇ 600 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਸਾਊਦੀ ਅਰਬ ਦੀ ਜੇਲ੍ਹ ‘ਚ ਬੰਦ ਇੱਕ ਭਾਰਤੀ ਵਿਅਕਤੀ ਨੂੰ ਘਰ ਵਾਪਸ ਲੈ ਕੇ ਆਉਣ ਵਿੱਚ ਮਦਦ ਕੀਤੀ।

34 ਸਾਲਾ ਹਰੀਸ਼ ਬੰਗੇਰਾ ਇਕ ਏਅਰ ਕੰਡੀਸ਼ਨਿੰਗ ਟੈਕਨੀਸ਼ੀਅਨ ਹਨ, ਜਿਨ੍ਹਾਂ ਨੂੰ 22 ਦਸੰਬਰ 2019 ਨੂੰ ਫੇਸਬੁੱਕ ‘ਤੇ ਮੱਕਾ ਤੇ ਸਾਊਦੀ ਕਿੰਗ ਬਾਰੇ ਇੱਕ ਇਤਰਾਜ਼ਯੋਗ ਟਿੱਪਣੀ ਕਰਨ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਕਰਨਾਟਕ ਪੁਲੀਸ ਦੀ ਜਾਂਚ ‘ਚ ਬਾਅਦ ਵਿੱਚ ਪਤਾ ਚੱਲਿਆ ਕਿ ਸਾਊਦੀ ਕਿੰਗ ਤੇ ਮੱਕਾ ਨੂੰ ਲੈ ਕੇ ਫੇਸਬੁੱਕ ‘ਤੇ ਹਰੀਸ਼ ਬੰਗੇਰਾ ਨੇ ਨਹੀਂ ਬਲਕਿ ਜ਼ਿਲ੍ਹੇ ਦੇ ਦੋ ਲੋਕਾਂ ਵੱਲੋਂ ਬਣਾਈ ਗਏ ਫੇਕ ਅਕਾਊਂਟ ਤੋਂ ਪੋਸਟ ਕੀਤੀ ਗਈ ਸੀ। ਪੁਲੀਸ ਨੇ ਅਕਤੂਬਰ 2020 ‘ਚ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੰਨਿਆ ਕਿ  ਉਨ੍ਹਾਂ ਨੇ ਫੇਸਬੁੱਕ ਤੇ ਬੰਗੇਰਾ ਦੀ ਫੋਟੋ ਦੀ ਵਰਤੋਂ ਕਰਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਇਸ ਜਾਂਚ ਦੀ ਵਜ੍ਹਾ ਕਾਰਨ ਪਰਿਵਾਰ ਬੰਗੇਰਾ ਨੂੰ ਰਿਹਾਅ ਕਰਵਾਉਣ ਵਿੱਚ ਸਫਲ ਰਿਹਾ।

Share this Article
Leave a comment