ਬ੍ਰਿਟੇਨ : ਬਰਮਿੰਘਮ ਸ਼ਹਿਰ ਦੇ ਸਿਟੀ ਸੈਂਟਰ ‘ਚ ਚਾਕੂਬਾਜ਼ੀ ਦੀ ਵੱਡੀ ਘਟਨਾ, ਕਈ ਲੋਕ ਜ਼ਖਮੀ

TeamGlobalPunjab
2 Min Read

ਲੰਡਨ : ਬ੍ਰਿਟੇਨ ਦੇ ਬਰਮਿੰਘਮ ਸ਼ਹਿਰ ਦੇ ਸਿਟੀ ਸੈਂਟਰ ‘ਚ ਚਾਕੂਬਾਜ਼ੀ ਦੀ ਵੱਡੀ ਘਟਨਾ ਸਾਹਮਣੇ ਆ ਰਹੀ ਹੈ। ਪੁਲਿਸ ਅਨੁਸਾਰ ਵੱਡੀ ਗਿਣਤੀ ‘ਚ ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਸਥਾਨਕ ਪੁਲਿਸ ਨੇ ਇਸ ਨੂੰ ਵੱਡੀ ਘਟਨਾ ਕਰਾਰ ਦਿੱਤਾ ਹੈ। ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਇਹ ਹਮਲਾ ਕਿਸ ਨੇ ਕੀਤਾ ਤੇ ਇਸ ਹਮਲੇ ‘ਚ ਕਿੰਨੇ ਲੋਕ ਕਿਸ ਹੱਦ ਤੱਕ ਜ਼ਖਮੀ ਹੋਏ ਹਨ।

ਵੈਸਟ ਮਿਡਲੈਂਡਸ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਥਾਨਕ ਸਮੇਂ ਦੇ ਅਨੁਸਾਰ ਰਾਤ ਲੱਗਭਗ ਸਾਢੇ 12 ਵਜੇ ਚਾਕੂਬਾਜ਼ੀ ਦੀ ਘਟਨਾ ਦੀ ਜਾਣਕਾਰੀ ਮਿਲੀ। ਕੁਝ ਹੀ ਦੇਰ ਵਿਚ ਦੂਜੀਆਂ ਥਾਵਾਂ ਤੋਂ ਵੀ ਪੁਲਸ ਨੂੰ ਅਜਿਹੀਆਂ ਕਾਲਾਂ ਆਈਆਂ। ਪੁਲਿਸ ਅਨੁਸਾਰ ਐਮਰਜੈਂਸੀ ਸੇਵਾਵਾਂ ਨੂੰ ਐਲਰਟ ਕਰ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਇਹ ਯਕੀਨੀ ਕੀਤਾ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਸਹੀ ਮੈਡੀਕਲ ਇਲਾਜ ਮਿਲੇ। ਪੁਲਿਸ ਵੱਲੋਂ ਲੋਕਾਂ ਨੂੰ ਘਟਨਾਸਥਲ ਵੱਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ।

ਇਸ ਦੌਰਾਨ ਪੁਲਿਸ ਨੇ ਹਰਸਟ ਸਟ੍ਰੀਟ ਅਤੇ ਬਰਮਸਗਰੋਵ ਸਟ੍ਰੀਟ ‘ਤੇ ਘੇਰਾਬੰਦੀ ਕਰ ਲਈ ਹੈ। ਇਹ ਖੇਤਰ ਬਰਮਿੰਘਮ ਗੇ ਵਿਲੇਜ ਦਾ ਹਿੱਸਾ ਹੈ, ਜਿਸ ‘ਚ ਵੱਡੀ ਗਿਣਤੀ ‘ਚ ਕਲੱਬ, ਬਾਰ ਹਨ। ਹਰ ਸਾਲ ਇਸ ਥਾਂ ‘ਤੇ ਇੱਕ ਗੇ ਪ੍ਰਾਈਡ ਈਵੈਂਟ ਹੁੰਦਾ ਹੈ।

Share this Article
Leave a comment