ਕੈਨੇਡਾ ਤੋਂ ਬਾਅਦ ਭਾਰਤੀਆਂ ਦੀ ਪਸੰਦ ਬਣਦਾ ਜਾ ਰਿਹੈ ਇਹ ਦੇਸ਼ ਪਰਵਾਸੀਆਂ ਲਈ ਕਰ ਰਿਹਾ ਦਰਵਾਜ਼ੇ ਬੰਦ

Global Team
2 Min Read

ਲੰਦਨ: ਪਰਵਾਸੀਆਂ ਦੀ ਆਮਦ ਨੂੰ ਦੇਖਦਿਆਂ ਯੂ.ਕੇ. ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਯੂ.ਕੇ. ਇੰਮੀਗ੍ਰੇਸ਼ਨ ਨਿਯਮਾਂ ‘ਚ ਵੱਡੀ ਤਬਦੀਲੀ ਦਾ ਐਲਾਨ ਕੀਤਾ ਗਿਆ ਹੈ। ਨਵੇਂ ਵਰ੍ਹੇ ਤੋਂ ਯੂ.ਕੇ. ਦਾ ਵਰਕ ਵੀਜ਼ਾ ਤਾਂ ਹੀ ਮਿਲੇਗਾ ਜੇ ਇੰਪਲੌਇਰ ਵੱਲੋਂ ਘੱਟੋ ਘੱਟ 38,700 ਪਾਊਂਡ ਸਾਲਾਨਾ ਤਨਖਾਹ ਦੀ ਪੇਸ਼ਕਸ਼ ਕੀਤੀ ਗਈ ਹੋਵੇ। ਇਸ ਵੇਲੇ 26,200 ਪਾਊਂਡ ਤਨਖਾਹ ਦੀ ਪੇਸ਼ਕਸ਼ ਹੋਣ ’ਤੇ ਪ੍ਰਵਾਸੀਆਂ ਨੂੰ ਵਰਕ ਵੀਜ਼ਾ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵੀਜ਼ਿਆਂ ‘ਤੇ ਪਰਿਵਾਰ ਨੂੰ ਆਪਣੇ ਨਾਲ ਲਿਆਉਣ ’ਤੇ ਰੋਕ ਲਗਾਈ ਜਾ ਰਹੀ ਹੈ।

ਇਕ ਅੰਦਾਜ਼ੇ ਮੁਤਾਬਕ ਯੂ.ਕੇ. ਸਰਕਾਰ ਪਰਵਾਸੀਆਂ ਦੀ ਸਾਲਾਨਾ ਆਮਦ ਵਿੱਚ ਇੱਕ ਲੱਖ ਦੀ ਕਟੌਤੀ ਕਰਨਾ ਚਾਹੁੰਦੀ ਹੈ ਜਦਕਿ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਵਰ੍ਹਿਆਂ ਦੌਰਾਨ ਯੂ.ਕੇ. ਆ ਰਹੇ ਪਰਵਾਸੀਆਂ ਦੀ ਸਾਲਾਨਾ ਗਿਣਤੀ ਤਿੰਨ ਲੱਖ ਤੱਕ ਘਟ ਸਕਦੀ ਹੈ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਜੀਵਨ ਸਾਥੀ ਸੱਦਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਹੋਰ ਕਈ ਬੰਦਿਸ਼ਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ।

ਦੂਜੇ ਪਾਸੇ ਕਾਰੋਬਾਰੀਆਂ ਵੱਲੋਂ ਰਿਸ਼ੀ ਸੁਨਕ ਸਰਕਾਰ ਇਸ ਕਦਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਗਿਣਤੀ ਘਟਣ ਦੀ ਸੂਰਤ ਵਿੱਚ ਮਹਿੰਗੀ ਲੇਬਰ ਮਿਲੇਗੀ ਅਤੇ ਕਾਰੋਬਾਰੀ ਮੁਨਾਫਾ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦਾ ਹੈ। ਯੂ.ਕੇ. ਦੇ ਨੈਸ਼ਨਲ ਸਟੈਟਿਸਟਿਕਸ ਦਫ਼ਤਰ ਦੇ ਅੰਕੜਿਆਂ ਮੁਤਾਬਕ 2022 ਵਿਚ ਪੁੱਜੇ 9 ਲੱਖ 25 ਹਜ਼ਾਰ ਪ੍ਰਵਾਸੀ ਯੂਰਪੀ ਮੁਲਕਾਂ ਨਾਲ ਸਬੰਧਤ ਨਹੀਂ ਸਨ। 1 ਲੱਖ 51 ਹਜ਼ਾਰ ਪਰਵਾਸੀ ਯੂਰਪੀ ਮੁਲਕਾਂ ਤੋਂ ਆਏ ਜਦਕਿ ਵੱਡੀ ਗਿਣਤੀ ਵਿੱਚ ਪ੍ਰਵਾਸੀ ਯੂ.ਕੇ. ਛੱਡ ਕੇ ਚਲੇ ਗਏ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment