ਕੋਵਿਡ -19 : ਕੋਈ ਵੀ ਦੇਸ਼ ਪਾਬੰਦੀਆਂ ‘ਚ ਢਿੱਲ ਨਾਂਹ ਦੇਵੇ

TeamGlobalPunjab
1 Min Read

ਵਰਲਡ ਡੈਸਕ – ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡਰੋਸ ਐਡਨਮ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਕੇਸਾਂ ‘ਚ ਵਿਸ਼ਵਵਿਆਪੀ ਕਟੌਤੀ ਉਤਸ਼ਾਹਜਨਕ ਹੈ, ਪਰੰਤੂ ਕੋਵਿਡ -19 ਦੇ ਫੈਲਣ ਤੋਂ ਰੋਕਣ ਵਾਲੀਆਂ ਪਾਬੰਦੀਆਂ ‘ਚ ਢਿੱਲ ਨਹੀਂ ਦਿੱਤੀ ਜਾਣੀ ਚਾਹੀਦੀ। ਟੇਡਰੋਸ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਸ਼ਵਵਿਆਪੀ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਚੌਥੇ ਹਫਤੇ ਘੱਟ ਗਈ ਹੈ ਤੇ ਮੌਤਾਂ ਦੀ ਗਿਣਤੀ ਵੀ ਲਗਾਤਾਰ ਦੂਜੇ ਹਫਤੇ ਘੱਟ ਗਈ ਹੈ।

ਟੇਡਰੋਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸੰਕਰਮਿਤ ਤੇ ਮ੍ਰਿਤਕਾਂ ਦੀ ਗਿਣਤੀ ‘ਚ ਇਹ ਕਮੀ ਜਨਤਕ ਸਿਹਤ ਦੇ ਉਪਾਵਾਂ ਦੇ ਸਖਤੀ ਨਾਲ ਲਾਗੂ ਕਰਨ ਕਰਕੇ ਆਈ ਹੈ। ਟੇਡਰੋਸ ਨੇ ਕਿਹਾ ਕਿ ਹਾਲੇ ਸਮਾਂ ਨਹੀਂ ਆਇਆ ਹੈ ਕਿ ਕੋਈ ਵੀ ਦੇਸ਼ ਪਾਬੰਦੀਆਂ ‘ਚ ਢਿੱਲ ਦੇਵੇ।” ਹੁਣ ਜੇ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਹੋਰ ਵੀ ਦੁਖਦਾਈ ਹੋਵੇਗਾ ਕਿਉਂਕਿ ਟੀਕੇ ਲਾਉਣੇ ਸ਼ੁਰੂ ਹੋ ਗਏ ਹਨ।

ਡਬਲਯੂਐਚਓ ਨੇ ਕਿਹਾ ਕਿ ਦੁਨੀਆ ਭਰ ‘ਚ ਸੰਕਰਮਣ ਦੇ 19 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਪਿਛਲੇ ਹਫ਼ਤੇ ‘ਚ ਇਹ ਗਿਣਤੀ 32 ਲੱਖ ਸੀ। ਉਨ੍ਹਾਂ ਕਿਹਾ ਕਿ ਡਬਲਯੂਐਚਓ ਮਾਹਰ ਮਿਸ਼ਨ, ਜੋ ਹਾਲ ਹੀ ‘ਚ ਕੋਰੋਨਾ ਵਾਇਰਸ ਦੇ ਸੰਭਾਵਤ ਸਰੋਤ ਦਾ ਪਤਾ ਲਗਾਉਣ ਲਈ ਚੀਨ ਦੀ ਯਾਤਰਾ ‘ਤੇ ਹੈ, ਅਗਲੇ ਹਫ਼ਤੇ ਇਸ ਦੇ ਅਧਿਐਨ ਦੇ ਸਾਰਾਂਸ਼ ਨੂੰ ਪੇਸ਼ ਕਰੇਗਾ।

Share this Article
Leave a comment