ਦੋ ਨਵੰਬਰ ਤੋਂ ਯੂਨੀਵਰਸਿਟੀਆਂ ‘ਚ ਸ਼ੁਰੂ ਹੋਵੇਗੀ ਪੜ੍ਹਾਈ-ਲਿਖਾਈ, ਯੂਜੀਸੀ ਨੇ ਹਦਾਇਤਾਂ ਕੀਤੀਆਂ ਜਾਰੀ

TeamGlobalPunjab
1 Min Read

ਨਵੀਂ ਦਿੱਲੀ: ਲੰਬੇ ਸਮੇਂ ਤੋਂ ਬੰਦ ਪਈਆਂ ਯੂਨੀਵਰਸਿਟੀਆਂ ਵਿਚ ਰੌਣਕਾਂ ਹੁਣ ਮੁੜ ਤੋਂ ਪਰਤਣੀ ਸ਼ੁਰੂ ਹੋ ਜਾਣਗੀਆਂ। ਯੂਜੀਸੀ ਨੇ ਯੂਨੀਵਰਸਿਟੀਆਂ ਨੂੰ ਮੁੜ ਖੋਲ੍ਹਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜਿਸ ਤਹਿਤ ਦੋ ਨਵੰਬਰ ਤੋਂ ਯੂਨੀਵਰਸਿਟੀਆਂ ਵਿਚ ਪੜ੍ਹਾਈ ਲਿਖਾਈ ਸ਼ੁਰੂ ਹੋ ਜਾਵੇਗੀ। ਹਾਲਾਂਕਿ ਕੋਰੋਨਾ ਦਾ ਖਤਰਾ ਟਲਿਆ ਨਹੀਂ ਹੈ, ਇਸ ਲਈ ਅਦਾਰਿਆਂ ਨੂੰ ਸਥਾਨਕ ਹਾਲਾਤਾਂ ਦੇ ਆਧਾਰ ‘ਤੇ ਆਨਲਾਈਨ ਜਾਂ ਫਿਰ ਆਫਲਾਈਨ ਦੋਵੇਂ ਹੀ ਤਰੀਕੇ ਨਾਲ ਪੜ੍ਹਾਉਣ ਦਾ ਬਦਲ ਦਿੱਤਾ ਗਿਆ ਹੈ।

ਯੂਜੀਸੀ ਨੇ ਇਸ ਦੌਰਾਨ ਯੂਨੀਵਰਸਿਟੀਆਂ ਨੂੰ ਖੋਲ੍ਹਣ ਲਈ ਨਵੇਂ ਦਿਸ਼ਾ ਨਿਰਦੇਸ਼ਾਂ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਯੂਜੀਸੀ ਦੀਆਂ ਨਵੀਆਂ ਗਾਈਡਲਾਈਨ ਮੁਤਾਬਕ ਕੈਂਪਸ ਵਿਚ ਵਿਦਿਆਰਥੀਆਂ ਦੇ ਆਉਣ ਜਾਣ ਅਤੇ ਕਲਾਸਰੂਮ ਵਿੱਚ ਬੈਠਣ ‘ਤੇ ਪੂਰੀ ਨਜ਼ਰ ਰੱਖਣ ਲਈ ਇਕ ਟੀਮ ਤਾਇਨਾਤ ਕੀਤੀ ਜਾਵੇਗੀ। ਇਸ ਦੌਰਾਨ ਕੈਂਪਸ ‘ਚ ਡਾਕਟਰਾਂ ਦੀ ਇਕ ਟੀਮ ਅਤੇ ਐਂਬੂਲੈਂਸ ਵੀ ਤਿਆਰ ਰੱਖੀ ਜਾਵੇਗੀ।

ਯੂਨੀਵਰਸਿਟੀ ਵਿਚ ਇਕ ਆਈਸੋਲੇਸ਼ਨ ਰੂਮ ਵੀ ਤਿਆਰ ਕੀਤਾ ਜਾਵੇਗਾ। ਯੂਨੀਵਰਸਿਟੀ ਵਿਚ ਆਉਣ ਵਾਲੇ ਹਰ ਅਧਿਆਪਕ ਵਿਦਿਆਰਥੀ ਅਤੇ ਦੂਸਰੇ ਮੁਲਾਜ਼ਮਾਂ ਦੀ ਥਰਮਲ ਸਕਰੀਨਿੰਗ ਹੋਵੇਗੀ। ਉਸ ਤੋਂ ਬਾਅਦ ਉਨ੍ਹਾਂ ਦੇ ਹੱਥਾਂ ਨੂੰ ਸੈਨੀਟਾਈਜ਼ਰ ਨਾਲ ਸਾਫ਼ ਕੀਤਾ ਜਾਵੇਗਾ ਫਿਰ ਹੀ ਯੂਨੀਵਰਸਿਟੀ ਵਿਚ ਐਂਟਰ ਹੋਣ ਦੀ ਪਰਮਿਸ਼ਨ ਮਿਲੇਗੀ।

Share this Article
Leave a comment