ਅਮਰੀਕਾ ਨੇ ਖੋਲ੍ਹੀਆਂ ਸਰਹੱਦਾਂ, ਕੈਨੇਡਾ ਤੇ ਭਾਰਤ ਸਣੇ 33 ਮੁਲਕਾਂ ਦੇ ਲੋਕ ਹੋ ਸਕਣਗੇ ਦਾਖ਼ਲ

TeamGlobalPunjab
1 Min Read

ਨਿਊਯਾਰਕ : ਅਮਰੀਕਾ ਵੱਲੋਂ ਅੱਜ ਅੱਧੀ ਰਾਤ ਤੋਂ ਕੈਨੇਡਾ ਵਾਸੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹੁਣ ਭਾਰਤ ਸਣੇ ਕਈ ਮੁਲਕਾਂ ਦੇ ਨਾਗਰਿਕ ਵੀ ਅਮਰੀਕਾ ਦੀ ਧਰਤੀ ’ਤੇ ਕਦਮ ਰੱਖ ਸਕਣਗੇ।

ਲੰਬੇ ਸਮੇਂ ਬਾਅਦ ਸਰਹੱਦਾਂ ਖੁੱਲ੍ਹਣ ਨਾਲ ਜਿਥੇ ਆਮ ਲੋਕਾਂ ‘ਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਏਅਰਲਾਈਨਜ਼ ਤੋਂ ਬੁਕਿੰਗਜ਼ ਸੰਭਾਲਣੀਆਂ ਮੁਸ਼ਕਲ ਹੋ ਰਹੀਆਂ ਹਨ।

ਵਾਈਟ ਹਾਊਸ ਵੱਲੋਂ ਪਿਛਲੇ ਮਹੀਨੇ 33 ਮੁਲਕਾਂ ’ਤੇ ਲਾਗੂ ਆਵਾਜਾਈ ਬੰਦਿਸ਼ਾਂ ਹਟਾਉਣ ਦਾ ਐਲਾਨ ਕਰਦੇ ਹੀਬ੍ਰਿਟਿਸ਼ ਏਅਰਵੇਜ਼ ਦੀਆਂ ਅਮਰੀਕਾ ਜਾਣ ਵਾਲੀਆਂ ਫ਼ਲਾਈਟਸ ਅਤੇ ਹੌਲੀਡੇਅ ਪੈਕੇਜਿਜ਼ ਦੀ ਬੁਕਿੰਗ 90 ਫ਼ੀਸਦੀ ਵਧ ਗਈ। ਉਥੇ ਹੀ ਇਕ ਦਿਨ ਬਾਅਦ ਅਮਰੀਕਾ ਤੋਂ ਬਰਤਾਨੀਆ ਜਾਣ ਵਾਲੀਆਂ ਫ਼ਲਾਈਟਸ ਦੀ ਬੁਕਿੰਗ ਵਿਚ 66 ਫ਼ੀਸਦੀ ਵਾਧਾ ਦਰਜ ਕੀਤਾ ਗਿਆ।

ਵ੍ਹਾਈਟ ਹਾਊਸ ਨੇ ਪਿਛਲੇ ਮਹੀਨੇ ਦੇ ਅਖੀਰ ਵਿੱਚ ਕਿਹਾ ਸੀ ਕਿ ਅਮਰੀਕਾ ਆਉਣ ਵਾਲੇ ਅੰਤਰਰਾਸ਼ਟਰੀ ਮੁਸਾਫਰਾਂ ਲਈ 8 ਨਵੰਬਰ ਤੋਂ ਸਾਰੀਆਂ ਯਾਤਰਾ ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇਗਾ। ਉਨ੍ਹਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਆਪਣੇ ਕੋਵਿਡ ਟੀਕਾਕਰਣ ਦਾ ਪ੍ਰਮਾਣ ਤੇ ਨੈਗੇਟਿਵ ਰਿਪੋਰਟ ਪੇਸ਼ ਕਰਨੀ ਹੋਵੇਗੀ।

- Advertisement -

Share this Article
Leave a comment