ਯੂ.ਪੀ. ਦੀ ਕੈਬਨਿਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਕਾਰਨ ਦੇਹਾਂਤ

TeamGlobalPunjab
2 Min Read

ਲਖਨਊ : ਕੋਰੋਨਾ ਮਹਾਮਾਰੀ ਦਿਨੋਂ ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ‘ਚ ਹੀ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ‘ਚ ਤਕਨੀਕੀ ਸਿੱਖਿਆ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ। ਉਹ 62 ਸਾਲਾ ਦੇ ਸਨ। ਕੈਬਨਿਟ ਮੰਤਰੀ ਕਮਲ ਰਾਣੀ ਨੂੰ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਬੀਤੀ 18 ਜੁਲਾਈ ਨੂੰ ਲਖਨਊ ਦੇ ਸੰਜੈ ਗਾਂਧੀ ਸਨਾਨਾਕੋਰਤਰ ਆਯੁਰਵਿਗਿਆਨ ਸੰਸਥਾਨ (ਐਸਜੀਪੀਜੀਆਈ) ਦੇ ਅਪੈਕਸ ਟ੍ਰਾਮਾ ਸੈਂਟਰ ‘ਚ ਭਰਤੀ ਕਰਵਾਇਆ ਗਿਆ ਸੀ।

ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ ਜਾਂ ਹੋਰ ਬਿਮਾਰੀ ਨਾਲ ਹੋਈ ਹੈ। ਇਸ ਦੀ ਹਾਲੇ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ। ਕਮਲ ਰਾਣੀ ਵਰੁਣ 11ਵੀਂ ਤੇ 12ਵੀਂ ਲੋਕ ਸਭਾ ‘ਚ ਕਾਨਪੁਰ ਦੀ ਸਾਂਸਦ ਰਹਿ ਚੁੱਕੀ ਹੈ। ਕੈਬਨਿਟ ਮੰਤਰੀ ਦੇ ਦੇਹਾਂਤ ਹੋਣ ਕਾਰਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣਾ ਅੱਜ ਅਯੋਧਿਆ ਦੌਰਾ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਮਲ ਰਾਣੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਟਵੀਟ ਕੀਤਾ, ‘ਉੱਤਰ ਪ੍ਰਦੇਸ਼ ਸਰਕਾਰ ‘ਚ ਮੇਰੀ ਸਹਿਯੋਗੀ, ਕੈਬਨਿਟ ਮੰਤਰੀ ਕਮਲ ਰਾਣੀ ਵਰੁਣ ਦੀ ਬੇਵਕਤੀ ਮੌਤ ਦੀ ਸੂਚਨਾ ਨਾਲ ਡੂੰਘਾ ਦੁੱਖ ਹੋਇਆ ਹੈ। ਸੂਬੇ ਨੇ ਅੱਜ ਇੱਕ ਸਮਰਪਿਤ ਹੀਰਾ ਗੁਆ ਦਿੱਤਾ ਹੈ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਹਮਦਰਦੀ ਹੈ। ਪਰਮਾਤਮਾ ਉਨ੍ਹਾਂ ਦੀ ਆਤਮ ਨੂੰ ਆਪਣੇ ਚਰਨਾਂ ‘ਚ ਨਿਵਾਸ਼ ਬਖਸ਼ਣ। ਸ਼ਾਂਤੀ।’

- Advertisement -

ਦੱਸ ਦਈਏ ਕਿ ਯੂ.ਪੀ. ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸੂਬੇ ‘ਚ ਹੁਣ ਤੱਕ ਕੋਰੋਨਾ ਦੇ 85 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 16 ਤੋਂ ਵੱਧ ਲੋਕਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ। ਜਦਕਿ 48 ਹਜ਼ਾਰ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

Share this Article
Leave a comment