India vs Hong Kong Asia cup 2022: ਵਿਰਾਟ ਕੋਹਲੀ ਦਾ ਅਰਧ ਸੈਂਕੜਾ ਪੂਰਾ, ਸੂਰਿਆ ਕੁਮਾਰ ਯਾਦਵ ਦੀ ਤੂਫਾਨੀ ਪਾਰੀ

Rajneet Kaur
2 Min Read

ਨਿਊਜ਼ ਡੈਸਕ: ਭਾਰਤੀ ਟੀਮ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਹਾਂਗਕਾਂਗ ਦਾ ਸਾਹਮਣਾ ਕਰ ਰਹੀ ਹੈ। ਇਸ ਮੈਚ ‘ਚ ਹਾਂਗਕਾਂਗ ਦੇ ਕਪਤਾਨ ਨਿਜ਼ਾਕਤ ਖਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਭਾਰਤ ਨੇ 20 ਓਵਰਾਂ ਵਿੱਚ 192 ਦੌੜਾਂ ਬਣਾਈਆਂ ਹਨ। ਕੇਐੱਲ ਰਾਹੁਲ 39 ਗੇਂਦਾਂ ‘ਤੇ 36 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਬੱਲੇਬਾਜ਼ੀ ਕਰਨ ਆਏ ਅਤੇ 26 ਗੇਂਦਾਂ ‘ਤੇ 68 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਪਾਰੀ ਵਿੱਚ 6 ਚੌਕੇ ਅਤੇ 6 ਛੱਕੇ ਸ਼ਾਮਲ ਹਨ। ਉਸ ਨੇ ਆਖਰੀ ਓਵਰ ਵਿੱਚ ਹੀ ਚਾਰ ਛੱਕੇ ਜੜੇ। ਵਿਰਾਟ ਕੋਹਲੀ ਨੇ 44 ਗੇਂਦਾਂ ਵਿੱਚ 59 ਦੌੜਾਂ ਬਣਾਈਆਂ। ਹਾਂਗਕਾਂਗ ਨੂੰ ਜਿੱਤ ਲਈ 193 ਦੌੜਾਂ ਦੀ ਲੋੜ ਹੈ।

ਭਾਰਤ ਅਤੇ ਹਾਂਗਕਾਂਗ ਗਰੁੱਪ ਏ ਵਿੱਚ ਹਨ ਅਤੇ ਇਹ ਭਾਰਤ ਦਾ ਦੂਜਾ ਮੈਚ ਹੋਵੇਗਾ। ਪਹਿਲੇ ਮੈਚ ‘ਚ ਭਾਰਤ ਨੇ ਐਤਵਾਰ ਨੂੰ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਅਤੇ 2 ਅੰਕਾਂ ਨਾਲ ਟੀਮ ਇੰਡੀਆ ਆਪਣੇ ਗਰੁੱਪ ‘ਚ ਪਹਿਲੇ ਸਥਾਨ ‘ਤੇ ਹੈ। ਹੁਣ ਜੇਕਰ ਭਾਰਤ ਆਪਣੇ ਦੂਜੇ ਗਰੁੱਪ ਮੈਚ ਵਿੱਚ ਹਾਂਗਕਾਂਗ ਨੂੰ ਹਰਾਉਂਦਾ ਹੈ ਤਾਂ ਇਹ ਟੀਮ ਸੁਪਰ ਫੋਰ ਵਿੱਚ ਪਹੁੰਚ ਜਾਵੇਗੀ।  ਹਾਂਗਕਾਂਗ ਦਾ ਇਹ ਪਹਿਲਾ ਗਰੁੱਪ ਮੈਚ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment