ਅਮਿਤ ਸ਼ਾਹ ਦੀ ਦਾਦੀ ਨਾਲ ਹੋਇਆ ਦੁਰਵਿਵਹਾਰ! ਅਦਾਲਤ ਨੇ ਸੁਣਾਈ ਸਜ਼ਾ

TeamGlobalPunjab
2 Min Read

ਲੰਦਨ: ਬਜ਼ੁਰਗਾਂ ਨਾਲ ਕੁੱਟ ਮਾਰ ਦੇ ਮਾਮਲੇ ਦੁਨੀਆ ਭਰ ਤੋਂ ਲਗਾਤਾਰ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਅਜਿਹੇ ਹੀ ਇੱਕ ਮਾਮਲੇ ‘ਚ ਲੰਦਨ ਦੀ ਇੱਕ ਅਦਾਲਤ ਵੱਲੋਂ ਤਿੰਨ ਔਰਤਾਂ ਨੂੰ 15  ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ ਅਤੇ ਦੋ ਹੋਰਨਾਂ ਨੂੰ ਉੱਤਰ ਪੱਛਮੀ ਲੰਦਨ ਵਿੱਚ ਕਮਿਊਨਿਟੀ ਸੇਵਾ ਕਰਨ ਦੇ ਹੁਕਮ ਦਿੱਤੇ ਗਏ ਹਨ।

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਔਰਤਾਂ ‘ਤੇ ਇੱਕ ਬਜ਼ੁਰਗ ਮਹਿਲਾ ਨਾਲ ਬਦਸਲੂਕੀ ਕਰਨ ਦੇ ਦੋਸ਼ ਹਨ। ਦੱਸਣਯੋਗ ਇਹ ਵੀ ਹੈ ਕਿ ਇਨ੍ਹਾਂ ਔਰਤਾਂ ਵਿੱਚ ਭਾਰਤੀ ਮੂਲ ਦੀਆਂ ਔਰਤਾਂ ਵੀ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਇਹ ਮਾਮਲਾ ਸਾਲ 2017 ‘ਚ ਸਾਹਮਣੇ ਆਇਆ ਸੀ ਅਤੇ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਹੁਣ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ।  

ਦੱਸ ਦਈਏ ਕਿ ਪੀੜਤ ਔਰਤ ਦਾ ਨਾਮ ਸ੍ਰੀਮਤੀ ਸ਼ਾਹ ਦੱਸਿਆ ਜਾ ਰਿਹਾ ਹੈ ਅਤੇ ਉਹ ਬਿਰਧ ਆਸ਼ਰਮ ‘ਚ ਰਹਿੰਦੀ ਸੀ।  ਰਿਪੋਰਟਾਂ ਮੁਤਾਬਿਕ ਔਰਤ ਵੱਲੋਂ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਸੀ ਉੱਥੇ ਕਰਮਚਾਰੀਆਂ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਪਰ ਪਰਿਵਾਰਕ ਮੈਂਬਰਾਂ ਨੂੰ ਲੱਗਿਆ ਕਿ ਸ਼ਾਇਦ ਉਹ ਅਜਿਹਾ ਦਿਮਾਗੀ ਕਮਜ਼ੋਰੀ ਕਾਰਨ ਕਰ ਰਹੀ ਹੈ ਪਰ ਬਾਅਦ ਵਿਚ ਜਦੋਂ ਸ਼ਾਹ ਦੇ ਪਰਿਵਾਰਕ ਮੈਂਬਰਾਂ ਨੇ ਲੁਕਵੇਂ ਕੈਮਰੇ (ਹਿਡਨ ਕੈਮਰਾ) ਰਾਹੀਂ ਇਸ ਦੀ ਜਾਂਚ ਕੀਤੀ ਤਾਂ ਸੱਚਾਈ ਸਾਹਮਣੇ ਆਈ। ਇਸ ਸਬੰਧੀ ਸ਼ਾਹ ਦੇ ਪੋਤੇ ਅਮਿਤ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਅਜਿਹਾ ਵੀ ਹੋ ਸਕਦਾ ਹੈ।

Share this Article
Leave a comment