ਸੰਗਰੂਰ ਦੀਆਂ ਦੋ ਭੈਣਾਂ ਨੂੰ ਕੁਝ ਸਮੇਂ ਲਈ ਡੀਸੀ ਬਣਨ ਦਾ ਮਿਲਿਆ ਮੌਕਾ

Rajneet Kaur
2 Min Read

ਸੰਗਰੂਰ: ਸੰਗਰੂਰ ਦੇ ਪਿੰਡ ਮੰਗਵਾਲ ਦੀਆਂ ਦੋ ਭੈਣਾਂ ਨੂੰ ਕੁਝ ਸਮੇਂ ਲਈ ਡੀਸੀ ਬਣਨ ਦਾ ਮੌਕਾ ਮਿਲਿਆ ਹੈ। ਡੀ ਸੀ ਨੇ ਖੁਦ ਮਨਵੀਰ ਕੌਰ ਅਤੇ ਖੁਸ਼ਵੀਰ ਕੌਰ ਨੂੰ ਆਪਣੀ ਕੁਰਸੀ ’ਤੇ ਬਿਠਾਇਆ ਅਤੇ ਉਨ੍ਹਾਂ ਨੂੰ ਡੀਸੀ ਦਾ ਕੰਮ ਵੀ ਸਮਝਾਇਆ। ਇੰਨਾ ਹੀ ਨਹੀਂ ਉਹਨਾਂ ਤੋਂ ਹਰ ਆਨਲਾਈਨ ਫਾਈਲ ਨੂੰ ਕਲੀਅਰ ਵੀ ਕਰਵਾਇਆ। ਦਰਅਸਲ, ਕੁਝ ਦਿਨ ਪਹਿਲਾਂ ਡੀਸੀ ਜਤਿੰਦਰਾ ਜੋਰਵਾਲ ਪਿੰਡ ਮੰਗਵਾਲ ਦੇ ਸਰਕਾਰੀ ਸਕੂਲ ਵਿੱਚ ਗਏ ਸਨ।

ਉਥੇ 7ਵੀਂ ਜਮਾਤ ਦੀ ਵਿਦਿਆਰਥਣ ਖੁਸ਼ਵੀਰ ਕੌਰ ਨੂੰ ਜਦੋਂ ਪਤਾ ਲੱਗਾ ਕਿ ਡੀਸੀ ਸਕੂਲ ਵਿਚ ਆਏ ਹਨ ਤਾਂ ਉਹ ਦੌੜ ਕੇ ਉਹਨਾਂ ਕੋਲ ਗਈ ਅਤੇ ਉਹਨਾਂ ਦਾ ਹੱਥ ਫੜ ਕੇ ਕਿਹਾ, ‘ਸਰ, ਮੈਂ ਅਤੇ ਮੇਰੀ ਵੱਡੀ ਭੈਣ ਵੀ ਤੁਹਾਡੇ ਵਾਂਗ ਡੀਸੀ ਬਣਨਾ ਚਾਹੁੰਦੇ ਹਾਂ। ਛੋਟੀ ਬੱਚੀ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਡੀਸੀ ਬਹੁਤ ਖੁਸ਼ ਹੋਏ । ਉਨ੍ਹਾਂ ਨੇ ਸਕੂਲ ਦੇ ਮੁੱਖ ਅਧਿਆਪਕ ਜਗਤਾਰ ਸਿੰਘ ਨੂੰ ਦੋਵਾਂ ਭੈਣਾਂ ਨੂੰ ਦਫ਼ਤਰ ਲੈ ਕੇ ਆਉਣ ਲਈ ਕਿਹਾ ਸੀ । ਜਿਸ ਤੋਂ ਬਾਅਦ ਅੱਜ (ਵੀਰਵਾਰ)  ਹੈੱਡਮਾਸਟਰ ਜਗਤਾਰ ਸਿੰਘ ਖੁਸ਼ਵੀਰ ਕੌਰ ਅਤੇ ਉਸ ਦੀ ਵੱਡੀ ਭੈਣ ਮਨਵੀਰ ਕੌਰ ਨੂੰ ਡੀ.ਸੀ.ਦਫਤਰ ਲੈ ਕੇ ਪਹੁੰਚੇ।

ਡੀਸੀ ਨੇ ਕਿਹਾ ਕਿ ਮਜ਼ਬੂਤ ​ਇਰਾਦਿਆਂ ਨਾਲ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ । ਹਰ ਕਿਸਮ ਦੀ ਪ੍ਰਤੀਯੋਗੀ ਪ੍ਰੀਖਿਆ ਦਾ ਟੈਸਟ ਦਿੱਤਾ ਜਾਵੇ ਤਾਂ ਜੋ ਛੋਟੇ-ਛੋਟੇ ਕਦਮ ਹੌਲੀ-ਹੌਲੀ ਵੱਡੇ ਕਦਮ ਬਣ ਸਕਣ। ਦੋਵੇਂ ਕੁੜੀਆਂ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ। ਮਨਵੀਰ ਕੌਰ ਦੇ ਡੀਸੀ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਵੀ ਮਦਦ ਕਰ ਰਹੀਆਂ ਹਨ।

ਦਸਣਯੋਗ ਹੈ ਕਿ ਮਨਵੀਰ ਨੇ 10ਵੀਂ ਵਿੱਚ ਪੰਜਾਬ ਵਿੱਚੋਂ ਮੈਰਿਟ ਵਿੱਚ 14ਵਾਂ ਰੈਂਕ ਹਾਸਲ ਕੀਤਾ ਸੀ। ਖੁਸ਼ਵੀਰ ਕੌਰ ਅਤੇ ਮਨਵੀਰ ਕੌਰ ਨੇ ਦੱਸਿਆ ਕਿ ਡੀਸੀ ਸਰ ਨੇ ਉਨ੍ਹਾਂ ਨੂੰ ਕੁਰਸੀ ’ਤੇ ਬਿਠਾ ਕੇ ਕੁਝ ਪਲਾਂ ਲਈ  ਉਨ੍ਹਾਂ ਦੇ ਸੁਪਨੇ ਸਾਕਾਰ ਕਰ ਦਿੱਤੇ। ਉਨ੍ਹਾਂ ਕਿਹਾ ਭਾਂਵੇ ਡੀਸੀ ਬਣਨ ‘ਚ ਲੰਮਾ ਸਮਾਂ ਹੈ ਪਰ ਹੁਣ ਸਾਡੇ ਇਰਾਦੇ ਹੋਰ ਵੀ ਮਜ਼ਬੂਤ ਹੋ ਗਏ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment