ਕੈਨੇਡਾ ਵਿਚ ਕੋਰਨਾ ਪ੍ਰਭਾਵਿਤ ਮਰੀਜਾਂ ਦੀ ਗਿਣਤੀ 57,000 ਨੂੰ ਪਾਰ

TeamGlobalPunjab
2 Min Read

ਫੈਡਰਲ ਹੈਲਥ ਮਨਿਸਟਰ ਡਾ: ਥਰੇਸਾ ਟੈਮ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੋਵਿਡ-19 ਸਬੰਧੀ ਅੰਕੜੇ ਜਾਰੀ ਕੀਤੇ ਗਏ ਹਨ। ਜਿੰਨ੍ਹਾਂ ਦੱਸਿਆ ਕਿ ਮੁਲਕ ਵਿੱਚ ਕੁੱਲ ਕੇਸਾਂ ਦੀ ਗਿਣਤੀ 57148 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 3606 ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਲੈੱਬਜ਼ ਵੱਲੋਂ 8,93,000 ਲੋਕਾਂ ਦਾ ਟੈੱਸਟ ਕੀਤਾ ਗਿਆ ਹੈ ਜਦਕਿ ਕਰੀਬ 6.5 ਪ੍ਰਤੀਸ਼ਤ ਲੋਕ ਪੌਜ਼ੀਟਿਵ ਆਏ ਹਨ। ਚੀਫ ਸਿਹਤ ਅਧਿਕਾਰੀ ਵੱਲੋਂ ਹੈਲਥ ਕੇਅਰ ਵਰਕਰਾਂ ਦਾ ਧੰਨਵਾਦ ਕੀਤਾ ਗਿਆ।

ਜੇਕਰ ਇਸਤੋਂ ਇਕ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਥਰੇਸਾ ਟੈਮ ਵੱਲੋਂ ਦਿਤੀ ਗਈ ਜਾਣਕਾਰੀ ਮੁਤਾਬਿਕ ਮੁਲਕ ਵਿੱਚ 53657 ਮਾਮਲੇ ਸਾਹਮਣੇ ਆਏ ਸਨ ਅਤੇ 3223 ਮਰੀਜ਼ਾ ਦੀ ਮੌਤ ਹੋਈ ਸੀ।8,32,000 ਲੋਕਾਂ ਦਾ ਟੈੱਸਟ ਕੀਤਾ ਗਿਆ ਸੀ ਜਿਸ ਵਿੱਚੋਂ 7 ਪ੍ਰਤੀਸ਼ਤ ਪੌਜ਼ੀਟਿਵ ਆਏ ਸਨ। ਯਾਨੀਕੇ ਮਰੀਜ਼ਾਂ ਦੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਗਿਣਤੀ 3491 ਵਧੀ ਹੈ ਅਤੇ ਜੇਕਰ ਮੌਤਾਂ ਦਾ ਅੰਕੜਾ ਵੇਖਿਆ ਜਾਵੇ ਤਾਂ ਅੱਜ ਕੁੱਲ 383 ਮੌਤਾਂ ਹੋਈਆਂ ਹਨ ਅਤੇ 61,000 ਹੋਰ ਟੈਸਟ ਕੀਤੇ ਗਏ ਹਨ।ਪਰ ਇਸਦੇ ਨਾਲ ਹੀ ਮਰੀਜ਼ਾਂ ਦੀ ਪਾਜ਼ਿਟਿਵ ਦਰ ਵੀ 0.5 ਫੀਸਦੀ ਵਧੀ ਹੈ।ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਇਸ ਬਿਮਾਰੀ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਫਹਿਰਿਸਤ ਵਿਚ ਅਮਰੀਕਾ ਪਹਿਲੇ ਨੰਬਰ ਤੇ ਸਪੇਨ ਦੂਜੇ ਨੰਬਰ ਤੇ ਅਤੇ ਯੂਕੇ ਤੀਜੇ ਨੰਬਰ ਤੇ ਹੈ। ਹਰ ਰੋਜ਼ ਅਜਾਈਂ ਜਾ ਰਹੀਆਂ ਇਹਨਾਂ ਜਾਨਾਂ ਨੂੰ ਲੈਕੇ ਮੁਲਕ ਦੇ ਵੱਡੇ-ਵੱਡੇ ਲੀਡਰ ਸ਼ਸ਼ੋਪੰਜ ਵਿਚ ਪੈ ਚੁੱਕੇ ਹਨ ਪਰ ਹੱਲ ਨਿਕਲ ਨਹੀਂ ਰਿਹਾ।

Share this Article
Leave a comment