ਭਾਰਤੀ ਮੂਲ ਦੇ ਵਿਅਕਤੀ ਨੂੰ ਜਹਾਜ਼ ‘ਚ ਗਲਤ ਹਰਕਤ ਕਰਨਾ ਪਿਆ ਮਹਿੰਗਾ, ਸਜ਼ਾ ਵਜੋਂ ਕੀਤਾ ਜਾਵੇਗਾ ਭਾਰਤ ਡਿਪੋਰਟ

TeamGlobalPunjab
3 Min Read

ਵਿਨੀਪੈਗ : ਬੀਸੀ ‘ਚ ਇੱਕ ਵਿਅਕਤੀ ਨੂੰ ਵੈਸਟਜੈੱਟ ਦੀ ਫਲਾਇਟ ‘ਚ ਗਲਤ ਹਰਕਤਾਂ ਕਰਨਾ ਇਸ ਕਦਰ ਮਹਿੰਗਾ ਪਿਆ ਕਿ ਅਦਾਲਤ ਨੇ ਉਸ ਨੂੰ ਸਜ਼ਾ ਵਜੋਂ ਭਾਰਤ ਡਿਪੋਰਟ ਕਰਨ ਦਾ ਹੁਕਮ ਸੁਣਾਇਆ ਹੈ।

15 ਜੂਨ ਨੂੰ ਵੈਨਕੂਵਰ ਤੋਂ ਟੋਰਾਂਟੋ ਜਾਣ ਵਾਲੀ ਉਡਾਣ ‘ਚ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਰਹਿੰਦੇ ਪੰਜਾਬੀ ਵਿਅਕਤੀ ਬਲਵੀਰ ਸਿੰਘ (59) ਨੂੰ ਜਹਾਜ਼ ਵਿਚ ਬਦਤਮੀਜ਼ੀ ਕਰਨ ਅਤੇ ਮਾਸਕ ਨਾ ਪਾਉਣ ਕਾਰਨ ਡਿਪੋਰਟ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਹਰਕਤ ਕਰਕੇ ਜਹਾਜ਼ ਨੂੰ ਵੀ ਵੀਨੀਪੈਗ ਨੂੰ ਮੋੜਨਾ ਪਿਆ ਸੀ। ਉਕਤ ਭਾਰਤੀ ਮੂਲ ਦੇ ਵਿਅਕਤੀ ਨੂੰ ਸਿਗਰਟ ਪੀਣ ਦਾ ਦੋਸ਼ੀ ਵੀ ਪਾਇਆ ਗਿਆ ਹੈ। ਹਾਲਾਂਕਿ ਜਹਾਜ਼ ਸਟਾਫ ਨੇ ਉਸ ਨੂੰ ਸਮਝਾਇਆ ਕਿ ਜਹਾਜ਼ ਵਿਚ ਸਿਗਰਟ ਪੀਣ ਦੀ ਇਜਾਜ਼ਤ ਨਹੀਂ ਹੁੰਦੀ ਪਰ ਬਲਵੀਰ ਨੇ ਕਿਸੇ ਦੀ ਇਕ ਨਾ ਸੁਣੀ। ਸਟਾਫ ਉਨ੍ਹਾਂ ਨੂੰ ਵਾਰ-ਵਾਰ ਬੇਨਤੀ ਕਰਦਾ ਰਿਹਾ ਕਿ ਉਹ ਮਾਸਕ ਲਗਾ ਕੇ ਰੱਖਣ ਨਹੀਂ ਤਾਂ ਕੋਰੋਨਾ ਦੇ ਸ਼ਿਕਾਰ ਹੋ ਸਕਦੇ ਹਨ ਪਰ ਬਲਵੀਰ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰਦਾ ਰਿਹਾ।

ਬੀਤੇ ਦਿਨ ਜੱਜ ਨੇ ਬਲਵੀਰ ਸਿੰਘ ਨੂੰ ਭਾਰਤ ਡਿਪੋਰਟ ਕਰਨ ਦਾ ਹੁਕਮ ਸੁਣਾਇਆ ਹੈ। ਫਿਲਹਾਲ ਕੋਰੋਨਾ ਵਾਇਰਸ ਕਾਰਨ ਕੌਮਾਂਤਰੀ ਫਲਾਈਟਾਂ ਨਾ ਮਿਲਣ ਕਾਰਨ ਉਹ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹੇਗਾ। ਇੱਥੇ ਦੱਸ ਦਈਏ ਕਿ ਬਲਵੀਰ ਸਿੰਘ ਨੂੰ ਅਦਾਲਤ ਵੱਲੋਂ ਪੰਜ ਦਿਨਾਂ ਦੀ ਹਿਰਾਸਤ ਦੀ ਸਜ਼ਾ ਵੀ ਸੁਣਾਈ ਗਈ ਸੀ। ਜਿਸਨੂੰ ਉਹ ਪੂਰੀ ਕਰ ਚੁੱਕਿਆ ਹੈ।

ਬਲਵੀਰ ਨੇ ਜੱਜ ਅੱਗੇ ਆਪਣੀ ਗਲਤੀ ‘ਤੇ ਮੁਆਫੀ ਵੀ ਮੰਗੀ ਪਰ ਜੱਜ ਨੇ ਕਿਹਾ ਕਿ ਉਸ ਕਾਰਨ ਬਹੁਤ ਸਾਰੇ ਲੋਕ ਖੱਜਲ-ਖੁਆਰ ਹੋਏ ਹਨ, ਇਸ ਲਈ ਉਸ ਨੂੰ ਡਿਪੋਰਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਾਰਨ 5000 ਡਾਲਰ ਦਾ ਖਰਚਾ ਵੀ ਅਦਾ ਕਰਨਾ ਪਵੇਗਾ। 12 ਸਾਲਾ ਤੋਂ ਕੈਨੇਡਾ ਰਹਿ ਰਹੇ ਬਲਵੀਰ ਸਿੰਘ ਨੂੰ ਇਕ ਦਿਨ ਦੀ ਗਲਤੀ ਭਾਰੀ ਪਈ।

- Advertisement -

ਦੱਸ ਦਈਏ ਕਿ 12 ਸਾਲ ਪਹਿਲਾਂ ਬਲਵੀਰ ਸਿੰਘ ਪੰਜਾਬ ਤੋਂ ਕੈਨੇਡਾ ਆਇਆ ਸੀ, ਪਰ ਹੁਣ ਉਹ ਇਥੋਂ ਬੇਘਰ ਹੋ ਗਿਆ ਹੈ। ਉਸਦੇ ਵਕੀਲ ਨੇ ਦਸਿਆ ਕਿ ਬਲਵੀਰ ਸਿੰਘ ਨੂੰ ਸ਼ੂਗਰ ਹੈ ਤੇ ਲੋਅ ਬਲੱਡ ਪਰੈਸ਼ਰ ਨਾਲ ਜੂਝ ਰਿਹਾ ਸੀ ਇਸ ਤੋਂ ਪਹਿਲਾਂ ਉਸਨੇ ਡਰਿੰਕ ਕੀਤੀ ਹੋਈ ਸੀ। ਜਿਸ ਤੋਂ ਬਾਅਦ ਇਨਾਂ ਸਾਰੀਆਂ ਗੱਲਾਂ ਕਰਕੇ ਉਸ ਨੇ ਫਲਾਇਟ ਵਿ


ਚ ਇਸ ਤਰਾਂ ਦੀ ਹਰਕਤ ਕੀਤੀ।

Share this Article
Leave a comment