ਯੂਏਈ ਤੱਟ ਦੇ ਨੇੜੇ ਟੈਂਕਰ ‘ਚ ਅੱਗ ਲੱਗਣ ਕਾਰਨ ਦੋ ਭਾਰਤੀਆਂ ਦੀ ਮੌਤ, ਕਈ ਲਾਪਤਾ

TeamGlobalPunjab
1 Min Read

ਨਿਊਜ਼ ਡੈਸਕ: ਪਨਾਮਾ-ਫਲੈਗਡ ਟੈਂਕਰ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਤਟ ਨੇੜੇ ਅੱਗ ਲੱਗਣ ਕਾਰਨ ਦੋ ਭਾਰਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਦੱਸੇ ਜਾ ਰਹੇ ਹਨ। ਖਲਿਜ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਜ਼ਮੀਨੀ ਅਤੇ ਸਮੁੰਦਰੀ ਟਰਾਂਸਪੋਰਟ ਦੇ ਫੈਡਰਲ ਅਧਿਕਾਰੀ ਨੇ ਦੱਸਿਆ ਕਿ ਟੈਂਕਰ ਵਿੱਚ ਬੁੱਧਵਾਰ ਸ਼ਾਮ ਅੱਗ ਲੱਗ ਗਈ ਸੀ। ਉਸ ਸਮੇਂ ਟੈਂਕਰ ਯੂਏਈ ਤਟ ਤੋਂ 21 ਮੀਲ ਦੂਰ ਸੀ।

ਅੱਗ ਬੁਝਾਊ ਦਸਤੇ ਦੇ ਕਰਮੀਆਂ ਨੇ ਤੁੰਰਤ ਉਸ ‘ਤੇ ਕਾਬੂ ਪਾ ਲਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ ਤੇ ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਬਚਾਅ ਅਤੇ ਐਮਰਜੈਂਸੀ ਪ੍ਰਤੀਕਿਰਆ ਦਲਾਂ ਨੇ ਚਾਲਕ ਦਲ ਦੇ ਮੈਬਰਾਂ ਨੂੰ ਬਚਾਇਆ ।

ਸਮਾਚਾਰ ਏਜੰਸੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿਹਾ ਕਿ ਘਟਨਾ ਵੇਲੇ ਟੈਂਕਰ ਵਿੱਚ 12 ਚਾਲਕ ਦਲ ਦੇ ਮੈਂਬਰ ਸਣੇ 55 ਲੋਕ ਸਵਾਰ ਸਨ। ਹਾਦਸੇ ਵਿੱਚ ਦੋ ਭਾਰਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਦੀ ਹਾਲਤ ਗੰਭੀਰ ਹੈ ਉੱਥੇ ਹੀ ਹੋਰ 10 ਲਾਪਤਾ ਦੱਸੇ ਜਾ ਰਹੇ ਹਨ।

Share this Article
Leave a comment