ਨਿਊਯਾਰਕ : ਅਮਰੀਕਾ ‘ਚ ਦੋ ਭਾਰਤੀ ਕੰਪਨੀਆਂ ਅਤੇ ਇੱਕ ਕੰਪਨੀ ਦੇ ਮਾਲਕ ਭਾਵੇਸ਼ ਲਾਠੀਆ ਵਿਰੁੱਧ ਫੈਂਟਾਨਿਲ ਤਿਆਰ ਕਰਨ ਵਾਸਤੇ ਵਰਤਿਆ ਜਾਣ ਵਾਲੀ ਕੈਮੀਕਲ ਵੇਚਣ ਦੇ ਦੋਸ਼ ਆਇਦ ਕੀਤੇ ਗਏ ਹਨ। ਭਾਵੇਸ਼ ਲਾਠੀਆ ਨੂੰ ਨਿਊ ਯਾਰਕ ਸ਼ਹਿਰ ਤੋਂ ਗ੍ਰਿਫ਼ਤਾਰ ਕਰਦਿਆਂ ਪੂਰਬੀ ਜ਼ਿਲ੍ਹੇ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਜਿਥੇ ਉਸ ਨੂੰ ਅਗਲੇ ਹੁਕਮਾਂ ਤੱਕ ਜੇਲ ਵਿਚ ਰੱਖਣ ਦੇ ਹੁਕਮ ਜਾਰੀ ਕੀਤੇ ਗਏ। ਅਟਾਰਨੀ ਜਨਰਲ ਮੈਰਿਕ ਬੀ. ਗਾਰਲੈਂਡ ਨੇ ਦੱਸਿਆ ਕਿ ਫੈਂਟਾਨਿਲ ਦੀ ਤਸਕਰੀ ਦੇ ਹਰ ਸਰੋਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇਹ ਘੇਰਾ ਕਈ ਮੁਲਕਾਂ ਤੱਕ ਫੈਲਿਆ ਹੋਇਆ ਹੈ।
ਇਨ੍ਹਾਂ ਕੰਪਨੀਆਂ ਅਤੇ ਇਕ ਕੰਪਨੀ ਦੇ ਬਾਨੀ ਨੂੰ ਵਿਰੁਧ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਕਥਿਤ ਤੌਰ ਫੈਂਟਾਨਿਲ ਤਿਆਰ ਕਰਨ ਲਈ ਕੱਚੇ ਮਾਲ ਵਜੋਂ ਵਰਤਿਆ ਜਾਣ ਵਾਲਾ ਕੈਮੀਕਲ ਭਾਰਤ ਤੋਂ ਅਮਰੀਕਾ ਅਤੇ ਮੈਕਸੀਕੋ ਭੇਜਿਆ ਗਿਆ। ਫੈਂਟਾਨਿਲ ਕਾਰਨ ਜਾਨ ਗਵਾਉਣ ਵਾਲਿਆਂ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਇਨ੍ਹਾਂ ਮੌਤਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।
ਇਸੇ ਦੌਰਾਨ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਮੰਤਰੀ ਐਲਹੈਂਦਰੋ ਮਯੋਰਕਸ ਨੇ ਕਿਹਾ ਕਿ ਮੁਲਕ ਵਿਚ ਪੁੱਜਣ ਵਾਲੀ ਫੈਂਟਾਨਿਲ ਦਾ ਜ਼ਿਆਦਾਤਰ ਹਿੱਸਾ ਵਿਦੇਸ਼ਾਂ ਤੋਂ ਆਉਂਦਾ ਹੈ ਅਤੇ ਨਸ਼ਾ ਤਸਕਰ ਗਿਰੋਹ ਇਸ ਖਤਰਨਾਕ ਨਸ਼ੇ ਨੂੰ ਵੱਡੇ ਪੱਧਰ ’ਤੇ ਸਪਲਾਈ ਕਰਨ ਦੇ ਯਤਨ ਕਰਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।