ਚੰਡੀਗੜ੍ਹ: ਭਾਰਤ ਸ਼੍ਰੀਲੰਕਾ ਵਿਚਾਲੇ 4 ਮਾਰਚ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ ‘ਚ ਟੈਸਟ ਮੈਚ ਖੇਡਿਆ ਜਾਣਾ ਹੈ। ਇਸ ਦੇ ਲਈ ਸ਼ਨੀਵਾਰ ਨੂੰ ਦੋਵੇਂ ਟੀਮਾਂ ਦੇ ਖਿਡਾਰੀ ਚੰਡੀਗੜ੍ਹ ਪਹੁੰਚ ਗਏ ਹਨ।ਇਸ ਦੌਰਾਨ ਖਿਡਾਰੀਆਂ ਨੂੰ ਸਟੇਡੀਅਮ ਤੱਕ ਲੈ ਜਾਣ ਵਾਲੀ ਬੱਸ ਤੋਂ ਦੋ ਖ਼ਾਲੀ ਕਾਰਤੂਸ ਮਿਲੇ। ਬੱਸ ਤੋਂ ਖ਼ਾਲੀ ਕਾਰਸੂਤ ਮਿਲਦੇ ਹੀ ਹੜਕੰਪ ਮਚ ਗਿਆ।
ਸੂਚਨਾ ਮਿਲਦੇ ਹੀ ਥਾਣਾ ਸਦਰ ਤੋਂ ਲੈ ਕੇ ਆਈਟੀ ਪਾਰਕ ਸਥਿਤ ਦ ਲਲਿਤ ਹੋਟਲ ਵਿੱਚ ਉੱਚ ਅਧਿਕਾਰੀ ਇਕੱਠੇ ਹੋ ਗਏ। ਪੁਲਿਸ ਨੇ ਦੱਸਿਆ ਕਿ ਸੁਰੱਖਿਆ ਵਿੰਗ ਦੇ ਅਧਿਕਾਰੀ ਭਾਰਤੀ ਟੀਮ ਦੇ ਖਿਡਾਰੀਆਂ ਦੇ ਬੱਸ ਵਿੱਚ ਸਵਾਰ ਹੋਣ ਅਤੇ ਰਵਾਨਾ ਹੋਣ ਤੋਂ ਪਹਿਲਾਂ ਬੱਸ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਸਨ।ਇਸ ਦੌਰਾਨ ਪੁਲਿਸ ਨੂੰ ਬੱਸ ਦੇ ਸਮਾਨ ਦੇ ਡੱਬੇ ਵਿੱਚੋਂ ਦੋ ਖਾਲੀ ਕਾਰਤੂਸ ਬਰਾਮਦ ਹੋਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪੁਲਿਸ ਅਧਿਕਾਰੀਆਂ ਦੇ ਨਿਰਦੇਸ਼ਾਂ ਉਤੇ ਮੌਕੇ ਉਤੇ ਪਹੁੰਚੀ ਸੀਐਫਐਸਐਲ ਦੀ ਟੀਮ ਨੇ ਚੈਕ ਕਰਨ ਉਤੇ ਪਾਇਆ ਕਿ ਦੋਵੇਂ ਕਾਰਤੂਸ ਚੱਲੇ ਹੋਏ ਸਨ। ਬਰਾਮਦ ਹੋਏ ਦੋਵੇਂ ਖੋਲ ਨੂੰ ਜ਼ਬਤ ਕਰ ਕੇ ਸੀਐਫਐਸਐਲ ਦੀ ਟੀਮ ਜਾਂਚ ਲਈ ਲੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਜਲੰਧਰ ਤੋਂ ਇਕ ਵਿਆਹ ਸਮਾਗਮ ਤੋਂ ਆਈ ਸੀ। ਆਈਟੀ ਪਾਰਕ ਥਾਣਾ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।