ਲੰਦਨ: ਸਿੱਖ ਗੁੱਟਾਂ ਦੀ ਆਪਸੀ ਝੜਪ ‘ਚ 3 ਦੀ ਮੌਤ, 2 ਗ੍ਰਿਫਤਾਰ

TeamGlobalPunjab
2 Min Read

ਲੰਦਨ ਵਿੱਚ ਐਤਵਾਰ ਰਾਤ ਦੋ ਸਿੱਖ ਗੁੱਟਾਂ ਦੀ ਝੜਪ ਵਿੱਚ ਭਾਈਚਾਰੇ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਸੋਮਵਾਰ ਨੂੰ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮੇਲ ਆਨਲਾਈਨ ਦੇ ਮੁਤਾਬਕ, ਇਸ ਮਾਮਲੇ ਵਿੱਚ ਕਤਲ ਦੇ ਸ਼ੱਕੀਆਂ ਦੇ ਤੌਰ ‘ਤੇ 29 ਅਤੇ 39 ਸਾਲ ਦੇ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਪੂਰਬੀ ਲੰਦਨ ਦੇ ਇਲਫੋਰਡ ਵਿੱਚ ਸੈਵਨ ਕਿੰਗਸ ਰੇਲਵੇ ਸਟੇਸ਼ਨ ਨੇੜੇ ਵਾਪਰੀ।

ਤਿੰਨ ਮ੍ਰਿਤਕਾਂ ਦੀ ਉਮਰ 20 ਤੋਂ 30 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ। ਉਨ੍ਹਾਂ ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ ਅਤੇ ਘਟਨਾ ਸਥਾਨ ‘ਤੇ ਹੀ ਉਨ੍ਹਾਂ ਨੇ ਦਮ ਤੋਡ਼ ਦਿੱਤਾ।

ਲੰਡਨ ਦੇ ਮੇਅਰ ਸਦੀਕ ਖਾਨ ਨੇ ਟਵੀਟ ਕਰ ਪਰਿਵਾਰ ਤੇ ਭਾਈਚਾਰੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਕਿਹਾ ਕਿ ਸੋਮਵਾਰ ਸਵੇਰੇ 08 ਵਜੇ ਤੱਕ ਪੂਰੇ ਰੈਡਬ੍ਰਿਜ ਬੋਰੋ ਤੇ ਭਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਸੀ।

ਸਾਦਿਕ ਖਾਨ ਨੇ ਰੈਡਬ੍ਰਿਜ ਵਿਚ ਵਾਪਰੀ ਗੰਭੀਰ ਘਟਨਾ ਤੋਂ ਬਾਅਦ ਆਪਣਾ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਹੈ।

ਇਸ ਕਤਲ ਕਾਂਡ ਦੀ ਭਿਆਨਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਮ੍ਰਿਤਕ ਖੂਨ ਨਾਲ ਲਥਪਥ ਸਟੇਸ਼ਨ ਦੇ ਨੇੜੇ ਪੌੜੀਆਂ ਹੇਠਾਂ ਪਿਆ ਸੀ।

ਸਟੇਸ਼ਨ ਦੇ ਨੇੜੇ ਸਥਿਤ ਇੱਕ ਟੈਕਸੀ ਕੰਪਨੀ ਦੇ ਮਾਲਿਕ ਨੇ ਕਿਹਾ ਕਿ ਇੱਕ ਵਿਅਕਤੀ ਆਪਣੇ ਘਰ ਚੋਂ ਜ਼ਖਮੀ ਹਾਲਤ ਵਿੱਚ ਬਾਹਰ ਨਿਕਲਿਆ ਅਤੇ ਮਦਦ ਦੀ ਗੁਹਾਰ ਲਗਾ ਰਿਹਾ ਸੀ।

ਜਾਂਚ ਏਜੰਸੀ ਵੱਲੋਂ ਤਿਹਰੇ ਕਤਲਕਾਂਡ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share This Article
Leave a Comment